ਪੰਜਾਬੀ ਅਦਾਕਾਰਾ ਕਿਮੀ ਵਰਮਾ ਨੇ ਪੰਜਾਬ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਆਪਣੀ ਇਹ ਖ਼ਾਸ ਤਸਵੀਰ ਤੇ ਕਿਹਾ- ਮਾਣ ਪੰਜਾਬੀ ਹੋਣ ‘ਤੇ
ਪੰਜਾਬੀ ਅਦਾਕਾਰਾ ਕਿਮੀ ਵਰਮਾ ਨੇ ਪੰਜਾਬ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਆਪਣੀ ਇਹ ਖ਼ਾਸ ਤਸਵੀਰ ਤੇ ਕਿਹਾ- ਮਾਣ ਪੰਜਾਬੀ ਹੋਣ ‘ਤੇ
ਪੰਜਾਬੀ ਫ਼ਿਲਮ ਜਗਤ ਦੀ ਖ਼ੂਬਸੂਰਤ ਤੇ ਬਾਕਮਾਲ ਦੀ ਅਦਾਕਾਰਾ ਰਹੀ ਕਿਮੀ ਵਰਮਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਪੁਰਾਣੀ ਯਾਦਾਂ ਨੂੰ ਯਾਦ ਕਰਦੇ ਹੋਏ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ, ਜੋ ਉਨ੍ਹਾਂ ਦੀ ਪੰਜਾਬੀ ਫ਼ਿਲਮ ‘ਚੋਂ ਹੈ।
Image Source: instagram
ਹੋਰ ਪੜ੍ਹੋ: ਬੇਬੀ ਬੰਪ ਦੇ ਨਾਲ ਯੋਗ ਕਰਦੀ ਨਜ਼ਰ ਆਈ ਅਦਾਕਾਰਾ ਨੇਹਾ ਧੂਪੀਆ, ਵੀਡੀਓ ਹੋ ਰਿਹਾ ਹੈ ਖੂਬ ਸ਼ੇਅਰ
Image Source: instagram
ਉਨ੍ਹਾਂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਜਦੋਂ ਮੈਂ ਪੰਜਾਬ ਬਾਰੇ ਸੋਚਦੀ ਹਾਂ, ਇਹ ਪਹਿਲਾ ਚਿੱਤਰ ਹੈ ਜੋ ਮੇਰੇ ਦਿਮਾਗ ਵਿੱਚ ਆਉਂਦਾ ਹੈ !! ਸੱਚਮੁੱਚ ਪੰਜਾਬ ਖੁਸ਼ਹਾਲ ਸੂਬਾ ਬਣਨਾ ਚਾਹੀਦਾ ਹੈ !! ਦਿਲ ਵਿੱਚ ਪੰਜਾਬੀ ਭਾਵਨਾਵਾਂ ਕਦੇ ਵੀ ਮੱਧਮ ਨਹੀਂ ਹੋ ਸਕਦੀਆਂ! ਮਾਣ ਪੰਜਾਬੀ ਹੋਣ ਤੇ! ??????’। ਪ੍ਰਸ਼ੰਸਕਾਂ ਨੂੰ ਇਹ ਪੋਸਟ ਕਾਫੀ ਪਸੰਦ ਆ ਰਹੀ ਹੈ। ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ।
Image Source: instagram
ਜੇ ਗੱਲ ਕਰੀਏ ਉਨ੍ਹਾਂ ਦੇ ਫ਼ਿਲਮੀ ਕਰੀਅਰ ਦੀ ਤਾਂ ਉਹ ਅਸਾਂ ਨੂੰ ਮਾਣ ਵਤਨਾਂ ਦਾ, ਅੱਜ ਦੇ ਰਾਂਝੇ ,ਇੱਕ ਕੁੜੀ ਪੰਜਾਬ ਦੀ ,ਮੇਰਾ ਪਿੰਡ ਮਾਈ ਹੋਮ ,ਸਤਿ ਸ਼੍ਰੀ ਅਕਾਲ ,ਜੀ ਆਇਆਂ ਨੂੰ,ਸ਼ਹੀਦ ਉਧਮ ਸਿੰਘ, ਖ਼ੂਨ ਦਾ ਦਾਜ ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ । ਪਰ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ‘ਨਸੀਬੋ’ ਫ਼ਿਲਮ ਦੇ ਨਾਲ ਕੀਤੀ ਸੀ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
