
ਪੰਜਾਬੀ ਸਿਨੇਮਾ ਜਗਤ ਦੀ ਚੁਲਬੁਲੇ ਸੁਭਾਅ ਵਾਲੀ ਐਕਟਰੈੱਸ ਸਿੰਮੀ ਚਾਹਲ ਸ਼ੋਸਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੀਆਂ ਕੁਝ ਨਵੀਂ ਤਸਵੀਰਾਂ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ।


ਜੀ ਹਾਂ ਉਨ੍ਹਾਂ ਨੇ ਬ੍ਰਾਈਡਲ ਲੁੱਕ ਵਾਲੀਆਂ ਫੋਟੋਆਂ ਸਾਂਝੀਆਂ ਕੀਤੀਆਂ ਨੇ। ਤਸਵੀਰਾਂ ‘ਚ ਦੇਖ ਸਕਦੇ ਹੋ ਉਨ੍ਹਾਂ ਨੇ ਰਵਾਇਤੀ ਗਹਿਣਿਆਂ ਦੇ ਨਾਲ ਗੁਲਾਬੀ ਤੇ ਕਰੀਮ ਰੰਗ ਦੀ ਆਉਟਫਿੱਟ ਪਾਈ ਹੋਈ ਹੈ। ਜਿਸ ‘ਚ ਉਹ ਬਹੁਤ ਜ਼ਿਆਦਾ ਖ਼ੂਬਸੂਰਤ ਲੱਗ ਰਹੀ ਹੈ। ਪ੍ਰਸ਼ੰਸਕਾਂ ਨੂੰ ਵੀ ਇਹ ਤਸਵੀਰਾਂ ਕਾਫੀ ਜ਼ਿਆਦਾ ਪਸੰਦ ਆ ਰਹੀਆਂ ਨੇ। ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਇਸ ਪੋਸਟ ਉੱਤੇ ਆ ਚੁੱਕੇ ਨੇ।

ਜੇ ਗੱਲ ਕਰੀਏ ਸਿੰਮੀ ਚਾਹਲ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦੀ ਸਾਲ 2019 ‘ਚ ਆਈ ਫ਼ਿਲਮ ‘ਰੱਬ ਦਾ ਰੇਡੀਓ-2’ ਨੂੰ ਨੈਸ਼ਨਲ ਅਵਾਰਡ ਮਿਲਿਆ ਹੈ । ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਤਰਸੇਮ ਜੱਸੜ ਤੇ ਸਿੰਮੀ ਚਾਹਲ ਨਜ਼ਰ ਆਏ ਸੀ। ‘ਰੱਬ ਦਾ ਰੇਡੀਓ’, ‘ਗੋਲਕ ਬੁਗਨੀ ਬੈਂਕ ਤੇ ਬਟੂਆ’, ‘ਦਾਣਾ ਪਾਣੀ’ , ‘ਚੱਲ ਮੇਰਾ ਪੁੱਤ’ , ‘ਚੱਲ ਮੇਰਾ ਪੁੱਤ-2’ ਵਰਗੀ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਸਿੰਮੀ ਚਾਹਲ ਅਖੀਰਲੀ ਵਾਰ ‘ਚੱਲ ਮੇਰਾ ਪੁੱਤ-2’ ‘ਚ ਨਜ਼ਰ ਆਈ ਸੀ।
View this post on Instagram
View this post on Instagram