
ਪੰਜਾਬੀ ਮਾਡਲ ਅਤੇ ਅਦਾਕਾਰਾ ਕਮਲ ਖੰਗੂੜਾ (Kamal Khangura) ਜਲਦ ਹੀ ਫ਼ਿਲਮਾਂ ‘ਚ ਨਜ਼ਰ ਆਏਗੀ । ਇਸ ਬਾਰੇ ਕਮਲ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਦਿੱਤੀ ਹੈ । ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਲਦ ਹੀ ਨਵੇਂ ਪ੍ਰੋਜੈਕਟ 'ਸਲੂਕ' (Salooq) ‘ਚ’ ।

ਹੋਰ ਪੜ੍ਹੋ : ਸੋਨਮ ਕਪੂਰ ਨੇ ਬੇਟੇ ਦੇ ਨਾਲ ਪਹਿਲੀ ਵਾਰ ਸਾਂਝਾ ਕੀਤਾ ਵੀਡੀਓ
ਇਸ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਉਸ ਨੂੰ ਫ਼ਿਲਮ ਦੇ ਲਈ ਵਧਾਈ ਦਿੱਤੀ ਜਾ ਰਹੀ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਕਮਲ ਖੰਗੂੜਾ ਬਤੌਰ ਮਾਡਲ ਕਈ ਗੀਤਾਂ ‘ਚ ਨਜ਼ਰ ਆ ਚੁੱਕੀ ਹੈ । ਹਾਲਾਂਕਿ ਵਿਆਹ ਤੋਂ ਬਾਅਦ ਉਸ ਨੇ ਕੁਝ ਸਮੇਂ ਤੱਕ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ ।

ਹੋਰ ਪੜ੍ਹੋ : ਜਸਪਿੰਦਰ ਚੀਮਾ ਨੇ ਆਪਣੀ ਧੀ ਦਾ ਕਿਊਟ ਵੀਡੀਓ ਕੀਤਾ ਸਾਂਝਾ, ਵੇਖੋ ਵੀਡੀਓ
ਪਰ ਕੁਝ ਸਮਾਂ ਪਹਿਲਾਂ ਉਹ ਮੁੜ ਤੋਂ ਬਤੌਰ ਮਾਡਲ ਗੀਤਾਂ ‘ਚ ਸਰਗਰਮ ਰਹੀ ਹੈ ਅਤੇ ਹੁਣ ਮੁੜ ਤੋਂ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ । ਇਸ ਨਵੇਂ ਪ੍ਰੋਜੈਕਟ ਨੂੰ ਲੈ ਕੇ ਉਹ ਬਹੁਤ ਜ਼ਿਆਦਾ ਉਤਸ਼ਾਹਿਤ ਵੀ ਹੈ ।ਇਸ ਫਿਲਮ ‘ਚ ਕਮਲ ਦੇ ਨਾਲ ਭਿੰਦਾ ਔਜਲਾ ਵੀ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ।ਕਮਲ ਦੇ ਪ੍ਰਸ਼ੰਸਕ ਵੀ ਉਸ ਦੀ ਇਸ ਨਵੀਂ ਸ਼ੁਰੂਆਤ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹਿਤ ਹਨ ।

ਆਪਣੀ ਖੂਬਸੂਰਤੀ ਅਤੇ ਉੱਚੇ ਲੰਮੇ ਕੱਦ ਕਾਰਨ ਇੰਡਸਟਰੀ ‘ਚ ਧੂੰਮਾਂ ਪਾਉਣ ਵਾਲੀ ਕਮਲ ਫ਼ਿਲਮ ਇੰਡਸਟਰੀ ‘ਚ ਕਿੰਨੀ ਕਾਮਯਾਬ ਹੋਏਗੀ ਇਹ ਫ਼ਿਲਮ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ।
View this post on Instagram