ਪੰਜਾਬੀ ਮਾਡਲ ਰੀਮਾ ਮੋਂਗਾ ਦੀ ਸੜਕ ਹਾਦਸੇ ਵਿੱਚ ਹੋਈ ਮੌਤ, ਕਈ ਗਾਣਿਆਂ ਵਿੱਚ ਕਰ ਚੁੱਕੀ ਹੈ ਕੰਮ

Written by  Rupinder Kaler   |  November 02nd 2021 03:04 PM  |  Updated: November 02nd 2021 03:04 PM

ਪੰਜਾਬੀ ਮਾਡਲ ਰੀਮਾ ਮੋਂਗਾ ਦੀ ਸੜਕ ਹਾਦਸੇ ਵਿੱਚ ਹੋਈ ਮੌਤ, ਕਈ ਗਾਣਿਆਂ ਵਿੱਚ ਕਰ ਚੁੱਕੀ ਹੈ ਕੰਮ

ਪੰਜਾਬੀ ਮਾਡਲ ਰੀਮਾ ਮੋਂਗਾ (Reema Monga) ਉਰਫ ਰੀਮਾ ਫਤਾਲੇ ਦੀ ਆਸਟਰੇਲੀਆ ਦੇ ਪਰਥ ਵਿੱਚ ਵਾਪਰੇ ਹਾਦਸੇ ਦੌਰਾਨ ਮੌਤ ਹੋ ਗਈ ਹੈ । ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕੂਈਨ ਪਾਰਕ ਇਲਾਕੇ ਵਿੱਚ ਇੱਕ ਤੇਜ਼ ਰਫਤਾਰ ਰੇਲਗੱਡੀ ਨਾਲ ਉਸ ਦੀ ਕਾਰ ਟਕਰਾ ਗਈ । ਪਰਥ ਨਿਵਾਸੀ ਪੰਜਾਬੀ ਫਿੱਟਨੇਸ ਮਾਡਲ ਰੀਮਾ ਮੋਂਗਾ ਦੀ ਮੌਤ ਦੀ ਪੁਸ਼ਟੀ ਗਾਇਕ ਹਰਸਿਮਰਨ ਦੁਆਰਾ ਕੀਤੀ ਗਈ। ਪਿਛਲੇ ਮਹੀਨੇ ਰਿਲੀਜ਼ ਹੋਏ ਹਰਸਿਮਰਨ ਦੇ ਇੱਕ ਗੀਤ 'ਚ ਰੀਮਾ ਨੇ ਕੰਮ ਵੀ ਕੀਤਾ ਸੀ।

Pic Courtesy: Instagram

ਹੋਰ ਪੜ੍ਹੋ :

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਆਪਣਾ ਟਵਿੱਟਰ ਅਤੇ ਇੰਸਟਾਗ੍ਰਾਮ ਅਕਾਊਂਟ ਕੀਤਾ ਡਿਲੀਟ, ਸੋਸ਼ਲ ਮੀਡੀਆ ਤੋਂ ਬਣਾਈ ਦੂਰੀ

Pic Courtesy: Instagram

ਬਤੌਰ ਫਿਟਨੈੱਸ ਮਾਡਲ ਰੀਮਾ (Reema Monga)  ਨੇ ਕਈ ਬਿਊਟੀ ਮੁਕਾਬਿਲਆਂ ਵਿੱਚ ਹਿੱਸਾ ਵੀ ਲਿਆ ਸੀ। ਉਸ ਦੀ ਮੌਤ ਦੀ ਖਬਰ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ, ਕਿ ਰੀਮਾ ਨੇ ਖੁਦਕੁਸ਼ੀ ਕੀਤੀ । ਪੁਲਿਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ। ਉਂਝ ਰੀਮਾ ਦੀ ਮੌਤ ਦੀ ਮੰਦਭਾਗੀ ਖਬਰ ਸਭ ਤੋਂ ਪਹਿਲਾਂ ਉਸਦੀ ਸਹੇਲੀ ਯਾਸਮੀਨ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ।

ਪੰਜਾਬ ਦੇ ਜਲੰਧਰ ਸ਼ਹਿਰ ਦੀ ਜੰਮੀ ਰੀਮਾ (Reema Monga)  ਦੇ ਪਿਤਾ ਅਤੇ ਭਰਾ ਸਦਮੇ ਵਿੱਚ ਹਨ। ਰੀਮਾ (Reema Monga)  ਇੱਕ ਪੀਜੇਂਟ ਮਾਡਲ ਵੀ ਸੀ ਅਤੇ ਉਸਨੇ 2020 ਦੇ ਆਸਟ੍ਰੇਲੀ ਗਲੈਕਸੀ ਪੀਜੇਂਟਸ ਵਿੱਚ ਭਾਗ ਲਿਆ ਸੀ। ਉਸਨੇ 2020 ਵਿੱਚ ਮਿਸ ਚੈਰਿਟੀ ਆਸਟ੍ਰੇਲੀਆ ਦਾ ਖਿਤਾਬ ਜਿੱਤਿਆ ਸੀ ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network