ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਖਰੀਦੀ ਨਵੀਂ ਕਾਰ, ਵੀਡੀਓ ਕੀਤਾ ਸਾਂਝਾ

written by Shaminder | February 02, 2022

ਪੰਜਾਬੀ ਗਾਇਕ ਅੰਮ੍ਰਿਤ ਮਾਨ (Amrit Maan) ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਅਜਿਹੇ ਗਾਇਕ ਹਨ । ਜਿਸ ਨੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ। ਅੰਮ੍ਰਿਤ ਮਾਨ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਬਤੌਰ ਗੀਤਕਾਰ ਕੀਤੀ ਸੀ । ਪਰ ਹੌਲੀ ਹੌਲੀ ਗੀਤਕਾਰੀ ਦੇ ਨਾਲ-ਨਾਲ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਵੀ ਹੱਥ ਅਜ਼ਮਾਇਆ ਤਾਂ ਉਹ ਕਾਮਯਾਬ ਗਾਇਕ ਹੋ ਨਿੱਬੜੇ ।ਆਪਣੀ ਇਸੇ ਮਿਹਨਤ ਦੀ ਬਦੌਲਤ ਅੰਮ੍ਰਿਤ ਮਾਨ ਨੇ ਨਵੀਂ ਕਾਰ (New Car) ਲਈ ਹੈ । ਜਿਸ ਦਾ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

Amrit Maan Shikhar Dhawan image from instagram

ਹੋਰ ਪੜ੍ਹੋ : ਵਾਣੀ ਕਪੂਰ ਦੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ, ਕੁਝ ਹੀ ਘੰਟਿਆਂ ‘ਚ ਮਿਲੇ ਵੱਡੀ ਗਿਣਤੀ ‘ਚ ਲਾਈਕਸ

ਅੰਮ੍ਰਿਤ ਮਾਨ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕਾਰ ਦਾ ਮਾਡਲ ਨੰਬਰ ਜੀਐੱਲਐੱਸ 400 ਦੇ ਨਾਲ ਲਿਖਿਆ ‘ਨਜ਼ਾਰਾ ਆਉਂਦਾ ਜੱਟ ਨੂੰ’। ਇਸ ਵੀਡੀਓ ਨੂੰ ਜਿਵੇਂ ਹੀ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ । ਗਾਇਕ ਨੂੰ ਪ੍ਰਸ਼ੰਸਕਾਂ ਅਤੇ ਹੋਰਨਾਂ ਸੈਲੀਬ੍ਰੇਟੀਜ਼ ਵੱਲੋਂ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਜੌਰਡਨ ਸੰਧੂ ਸਣੇ ਕਈ ਗਾਇਕਾਂ ਨੇ ਅੰਮ੍ਰਿਤ ਮਾਨ ਨੂੰ ਨਵੀਂ ਕਾਰ ਲਈ ਵਧਾਈਆਂ ਦਿੱਤੀਆਂ ਹਨ ।

Amrit-Maan , image from google

ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿੱਥੇ ਉਹ ਬਿਹਤਰੀਨ ਗਾਇਕੀ ਦੇ ਮਾਲਕ ਹਨ , ਉੱਥੇ ਹੀ ਉਹ ਬਿਹਤਰੀਨ ਲੇਖਣੀ ਦੇ ਨਾਲ ਨਾਲ ਵਧੀਆ ਅਦਾਕਾਰ ਵੀ ਹਨ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਜਿੱਥੇ ਉਹ ਨੀਰੂ ਬਾਜਵਾ ਦੇ ਨਾਲ ਫ਼ਿਲਮ ‘ਲੌਗ ਲਾਚੀ’ ‘ਚ ਦਿਖਾਈ ਦਿੱਤੇ ਸਨ, ਉੱਥੇ ਹੀ ਆਟੇ ਦੀ ਚਿੜ੍ਹੀ ਫ਼ਿਲਮ ‘ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ । ਜਲਦ ਹੀ ਉਹ ਆਪਣੀ ਥ੍ਰੀਲਰ ਅਤੇ ਕ੍ਰਾਈਮ ਫ਼ਿਲਮ ‘ਚ ਨਜ਼ਰ ਆਉਣਗੇ ।

 

You may also like