‘ਅੱਲ੍ਹਾ’ ਦਾ ਵਾਸਤਾ ਪਾਇਆ ਜੱਸ ਮਾਣਕ ਨੇ

written by Lajwinder kaur | November 25, 2018

‘ਅੱਲ੍ਹਾ’ ਦਾ ਵਾਸਤਾ ਪਾਇਆ ਜੱਸ ਮਾਣਕ ਨੇ:  'ਪਰਾਡਾ' ਅਤੇ 'ਪੰਜਾਬੀ ਸੂਟ' ਵਰਗੇ ਹਿੱਟ ਗਾਣੇ ਦੇਣ ਤੋਂ ਬਅਦ ਜੱਸ ਮਾਣਕ ਲੈ ਕੇ ਆਏ ਨੇ ‘ਅੱਲ੍ਹਾ’ ਗੀਤ। ਇਸ ਗੀਤ ਦਾ ਅਜੇ ਲਿਰਿਕਲ ਵੀਡਿਓਜ਼ ਹੀ ਯੂਟਿਊਬ ਤੇ ਜਾਰੀ ਹੋਇਆ ਹੈ। Punjabi Singer Jass Manak ਹੋਰ ਪੜ੍ਹੋ: 20 ਰੁਪਏ ਦੇ ਲੰਗਰ ਤੋਂ ਲੈਕੇ ਕਰੋੜਾਂ ਲੋਕਾਂ ਦੇ ਪੇਟ ਭਰਨ ਦੀ ਕਹਾਣੀ ਦੱਸਦਾ ਹਿੰਮਤ ਸੰਧੂ ਦਾ ਇਹ ਗੀਤ

ਪੰਜਾਬੀ ਗਾਇਕ ਜੱਸ ਮਾਣਕ ‘ਅੱਲ੍ਹਾ’ ਗੀਤ ਐੱਮਪੀ3 'ਚ ਲੈਕੇ ਆਏ ਨੇ। ਜਿਸ ਨੂੰ ਹੁਣ ਤੱਕ 2 ਮਿਲੀਅਨ ਤੋਂ ਵੀ ਵੱਧ ਲੋਕ ਦੇਖ ਚੁੱਕੇ ਨੇ। ਇਸ ਗਾਣੇ ਨੂੰ ‘ਗੀਤ ਐੱਮਪੀ3 ਐਂਡ ਜੀਕੇ ਡਿਜ਼ਿਟਲ’ ਵੱਲੋਂ ਪੇਸ਼ ਕੀਤਾ ਗਿਆ ਹੈ।

https://www.youtube.com/watch?v=1MsgEQWD2OQ

ਗਾਣੇ ਦਾ ਨਾਂਅ ਅੱਲ੍ਹਾ ਹੈ ਤੇ ਗਾਇਕ ਤੇ ਕੰਪੋਜ਼ਰ ਖੁਦ ਜੱਸ ਮਾਣਕ  ਨੇ ਤੇ ਗਾਣੇ ਦੇ ਬੋਲ ਵੀ ਜੱਸ ਮਾਣਕ ਨੇ ਹੀ ਲਿਖੇ ਨੇ । ਮਿਊਜ਼ਿਕ ਸੁੱਖੀ ਮਿਊਜ਼ਿਕਲ ਡੌਕਟਰਜ਼ ਵੱਲੋਂ ਦਿੱਤਾ ਗਿਆ ਹੈ। ਇਸ ਗਾਣੇ ਨੂੰ ‘ਗੀਤ ਐੱਮਪੀ3’ ਦੇ ਲੇਬਲ ਹੇਠ ਹੀ ਰਿਲੀਜ਼ ਕੀਤਾ ਗਿਆ ਹੈ। ਜੇ ਗੱਲ ਕਰੀਏ ਗੀਤ ਬਾਰੇ ਤਾਂ ਇਸ ‘ਚ  ਅੱਲ੍ਹਾ ਦਾ ਵਾਸਤਾ ਪਾਇਆ ਗਿਆ ਹੈ। ਇਹ ਇੱਕ ਸੈਡ ਸੌਂਗ ਹੈ। ਇਹ ਗਾਣਾ ਟੁੱਟੇ ਦਿਲਾਂ ਵਾਲਿਆ ਵਾਸਤੇ ਮਲ੍ਹੱਮ ਦਾ ਕੰਮ ਕਰੇਗਾ। ਇਸ ਦਾ ਮਿਊਜ਼ਿਕ ਵੀ ਬਹੁਤ ਵਧੀਆ ਦਿੱਤਾ ਗਿਆ ਹੈ। ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਸਰਾਹਿਆ ਜਾ ਰਿਹਾ ਹੈ।

Punjabi Singer Jass Manak New Punjabi Song 'Allah'

ਹੋਰ ਪੜ੍ਹੋ: ਜਾਣੋ ਗੁਰੂ ਰੰਧਾਵਾ ਕਿਸ ਦੇ ਜਨਮ ਦਿਨ ਤੇ ਲੈ ਕੇ ਆ ਰਹੇ ਨੇ ਨਵਾਂ ਗੀਤ ‘ਤੇਰੇ ਤੇ’

ਗੱਲ ਕਰੀਏ ਉਹਨਾਂ ਦੇ ਸੁਪਰ ਹਿੱਟ ਗੀਤ ‘ਪਰਾਡਾ’ ਦੀ ਜਿਸ ਨੂੰ ਲੋਕਾਂ ਨੇ ਹੱਦ ਨਾਲੋਂ ਵੱਧ ਪਿਆਰ ਦਿੱਤਾ ਹੈ ਤੇ ਹੁਣ ਤੱਕ ਯੂਟਿਊਬ ਤੇ 350 ਮਿਲੀਅਨ ਜ਼ਿਆਦਾ ਲੋਕ ਦੇਖ ਚੁੱਕੇ ਨੇ।

-PTC Punjabi

You may also like