
ਪੰਜਾਬੀ ਗਾਇਕ ਨਵੀ ਜੇ ਅਪਣਾ ਨਵਾਂ ਗੀਤ ‘ਆਦਤਾਂ’ ਲੈ ਕੇ ਹਾਜ਼ਰ ਹੋਏ ਹਨ। ਪੰਜਾਬੀ ਇੰਡਸਟਰੀ ਇੰਨੀ ਵੱਧ ਗਈ ਹੈ ਜਿਸ ਦੇ ਚਲਦੇ ਹਰ ਰੋਜ਼ ਨਵਾਂ ਗੀਤ ਰਿਲੀਜ਼ ਹੋ ਰਿਹਾ ਹੈ। ਬਹੁਤ ਸਾਰੇ ਪੰਜਾਬੀ ਗਾਇਕ ਆਪਣੇ ਗੀਤ ਲੈ ਕੇ ਸਰੋਤਿਆਂ ਦੇ ਰੂਬਰੂ ਹੋ ਰਹੇ ਹਨ। ਇਸ ਗੀਤ ਨੂੰ ਮਿਊਜ਼ਿਕ ਮੋਹਿਤ ਕੰਵਰ ਨੇ ਦਿੱਤਾ ਹੈ ਤੇ ਗੀਤ ਦੇ ਬੋਲ ਪ੍ਰੀਤ ਭੁੱਲਰ ਨੇ ਲਿਖੇ ਹਨ।
https://www.youtube.com/watch?v=dKvUgwDScXI
ਹੋਰ ਪੜ੍ਹੋ: ਖੂਬਸੂਰਤ ਅਵਾਜ਼ ਦੀ ਮਲਿਕਾ ਵੀ ਹੈ ‘ਮਾਝੇ ਦੀ ਜੱਟੀ’ ਰਾਹੀਂ ਮਸ਼ਹੂਰ ਹੋਈ ਸ਼ਹਿਨਾਜ਼ ਕੌਰ ਗਿੱਲ
ਦੱਸ ਦਈਏ ਨਵੀ ਜੇ ਦਾ ਅਸਲੀ ਨਾਂਅ ਨਵਜੀਤ ਸਿੰਘ ਹੈ ਇਸ ਇੰਡਸਟਰੀ ਚ ਆਉਣ ਲਈ ਉਹਨਾਂ ਨੇ ਅਪਣਾ ਨਾਂਅ ਬਦਲ ਲਿਆ ਸੀ। ਇਸ ਤੋਂ ਪਹਿਲਾਂ ਉਹ ਦਰਸ਼ਕਾਂ ਦੀ ਕਚਹਿਰੀ ਚ ਅਪਣੇ ਗੀਤ ਜਿਵੇਂ ‘ਦ ਨਾਂਅ’, ‘ਇਮੋਸ਼ਨਲ ਹੋਇਆ ਵੈਰਨੇ’ ਨਾਲ ਹਾਜ਼ਰ ਹੋ ਚੁੱਕੇ ਹਨ।ਇਹਨਾਂ ਸਭ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਚੁੱਕਾ ਹੈ। 'ਆਦਤਾਂ' ਇਕ ਰੋਮਾਂਟਿਕ ਸੌਂਗ ਹੈ ਇਸ 'ਚ ਪ੍ਰੇਮੀ ਅਪਣੀ ਭਾਵਨਾਵਾਂ ਨੂੰ ਅਪਣੀ ਪ੍ਰੇਮਿਕਾ ਨੂੰ ਦੱਸਦਾ ਹੈ। ਇਸ ਗੀਤ ਦੀ ਵੀਡੀਓ ਵੀ ਬਹੁਤ ਸੋਹਣੀ ਬਣਾਈ ਹੈ ਤੇ ਦਰਸ਼ਕਾਂ ਵੱਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।