ਗਾਇਕ ਨਿੰਜਾ ਲੈ ਕੇ ਆ ਰਹੇ ਨੇ ਨਵਾਂ ਗੀਤ ‘Satane Lage ho’, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਪੋਸਟਰ

written by Lajwinder kaur | January 28, 2021

ਪੰਜਾਬੀ ਗਾਇਕ ਨਿੰਜਾ ਬਹੁਤ ਜਲਦ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੇਂ ਗੀਤ ਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ । ਉਹ ‘ਸਤਾਨੇ ਲਗੇ ਹੋ’ (Satane Lage ho) ਟਾਈਟਲ ਹੇਠ ਗੀਤ ਲੈ ਕੇ ਆ ਰਹੇ ਨੇ ।

punjabi singer ninja

ਹੋਰ ਪੜ੍ਹੋ : ਯੋ ਯੋ ਹਨੀ ਸਿੰਘ ਤੇ ਨੇਹਾ ਕੱਕੜ ਦਾ ਨਵਾਂ ਗੀਤ "Saiyaan Ji" ਹੋਇਆ ਰਿਲੀਜ਼, ਬਾਲੀਵੁੱਡ ਐਕਟਰੈੱਸ ਨੁਸਰਤ ਭਰੂਚਾ ਨੇ ਲਗਾਇਆ ਆਪਣੀ ਦਿਲਕਸ਼ ਅਦਾਵਾਂ ਦਾ ਤੜਕਾ, ਦੇਖੋ ਵੀਡੀਓ

ਨਿੰਜਾ ਨੇ ਕੈਪਸ਼ਨ 'ਚ ਲਿਖਿਆ ਹੈ- ਮੇਰੇ ਇਸ਼ਕ ਭੀ ਨਾ ਇਸ ਕਦਰ ਤਬਾਹ ਹੋਤਾ, ਅਗਰ ਤੇਰੀ ਤਰ੍ਹਾਂ ਮੈਂ ਭੀ ਬੇਪਰਵਾਹ ਹੋਤਾ

ਲਓ ਜੀ ਮੇਰੇ ਆਉਣ ਵਾਲੇ ਨਵੇਂ ਗੀਤ ਦੀ ਪਹਿਲੀ ਝਲਕ

#Satane Lage ho.....!!! ਤੇ ਇਹ ਪਹਿਲਾ ਗੀਤ ਹੋਵੇਗਾ ਮੇਰੇ ਆਫੀਸ਼ੀਅਲ ਯੂਟਿਊਬ ਚੈਨਲ ‘ਤੇ "Ninjaofficial" । ਇਸ ਗੀਤ ਨੂੰ ਲੈ ਕੇ ਨਿੰਜਾ ਬਹੁਤ ਉਤਸੁਕ ਨੇ । ਇਹ ਗੀਤ 10 ਫਰਵਰੀ ਨੂੰ ਰਿਲੀਜ਼ ਹੋਵੇਗਾ ।

ninja punjabi singer

ਗਾਣੇ ਦਾ ਪੋਸਟਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਹੋ ਰਿਹਾ ਹੈ । ਜੇ ਗੱਲ ਕਰੀਏ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਚ ਵੀ ਗੀਤ ਗਾ ਚੁੱਕੇ ਨੇ । ਚੰਗੇ ਗਾਇਕ ਹੋਣ ਦੇ ਨਾਲ ਉਹ ਵਧੀਆ ਐਕਟਰ ਵੀ ਨੇ । ਬਹੁਤ ਜਲਦ ਉਹ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ ।

ninja in turban

 

 

View this post on Instagram

 

A post shared by NINJA (@its_ninja)

 

You may also like