ਸ਼ੈਰੀ ਮਾਨ ਦੇ 'ਰੂਹ' ਗੀਤ ਨੇ ਖੱਟੇ 20 ਮਿਲੀਅਨ ਵਿਊਜ਼,ਸ਼ੈਰੀ ਮਾਨ ਹੋਏ ਪੱਬਾਂ ਭਾਰ

written by Shaminder | September 08, 2018

ਸ਼ੈਰੀ ਮਾਨ Sharry Maan ਨੇ ਆਪਣੇ ਇੱਕ ਗੀਤ Song 'ਰੂਹ' ਦਾ ਵੀਡਿਓ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।ਇਸ ਗੀਤ ਦੇ ਸੋਸ਼ਲ ਮੀਡੀਆ ਵੀਹ ਮਿਲੀਅਨ ਵੀਅਵਰਸ ਹੋ ਚੁੱਕੇ ਨੇ । ਇਸ ਗੀਤ ਨੂੰ ਸ਼ੈਰੀ ਮਾਨ ਨੇ ਵਾਕਏ ਹੀ ਬੜੀ ਰੂਹ ਨਾਲ ਗਾਇਆ ਹੈ । ਇਸ ਗੀਤ 'ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਗੀਤ ਦਾ ਕਿਰਦਾਰ ਜਿਸ ਨੂੰ ਉਹ ਬੜੀ ਸ਼ਿੱਦਤ ਨਾਲ ਚਾਹੁੰਦਾ ਹੈ ,ਉਹ ਸਿਰਫ ਬਾਹਰੋਂ ਹੀ ਉਸ ਨੂੰ ਚਾਹੁੰਦੀ ਹੈ ।

https://www.instagram.com/p/BndhCNCBzSL/?hl=en&taken-by=sharrymaan

ਜਦਕਿ ਉਹ ਕਿਸੇ ਹੋਰ ਨੂੰ ਹੀ ਆਪਣਾ ਦਿਲ ਦੇ ਚੁੱਕੀ ਸੀ । ਇਸ ਗੀਤ ਦੇ ਬੋਲ ਜਿੰਨੇ ਵਧੀਆ ਤਰੀਕੇ ਨਾਲ ਰਵੀ ਰਾਜ ਨੇ ਲਿਖੇ ਨੇ ਅਤੇ ਗੀਤ ਨੂੰ ਸ਼ੈਰੀ ਮਾਨ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰ ਕੇ ਗਾਗਰ 'ਚ ਸਾਗਰ ਭਰਨ ਦਾ ਕੰਮ ਕੀਤਾ ਹੈ ।ਗੀਤ ਨੂੰ ਸੰਗੀਤਬੱਧ ਕੀਤਾ ਹੈ ਮਿਸਟਾਬਾਜ਼ ਨੇ । ਸ਼ੈਰੀ ਮਾਨ ਨੇ ਇਸ ਗੀਤ ਨੂੰ ਏਨਾ ਪਿਆਰ ਦੇਣ ਲਈ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕੀਤਾ ਹੈ ।

Sharry Maan

ਦੱਸ ਦਈਏ ਕਿ ਹਾਲ 'ਚ ਹੀ ਸ਼ੈਰੀ ਮਾਨ ਦੇ ਗੀਤ 'ਕਸੂਤੀ ਡਿਗਰੀ' ਨੂੰ ਵੀ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਉਹ ਗੀਤ ਵੀ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ ਅਤੇ ਰੂਹ ਗੀਤ ਵੀ ਅਗਸਤ 'ਚ ਹੀ ਰਿਲੀਜ਼ ਹੋਇਆ ਸੀ । ਆਪਣੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਏਨਾਂ ਪਿਆਰ ਮਿਲਣ 'ਤੇ ਸ਼ੈਰੀ ਮਾਨ ਵੀ ਪੱਬਾਂ ਭਾਰ ਹਨ ।

You may also like