ਗਾਇਕ ਸਿੱਪੀ ਗਿੱਲ ਨੇ ਮਨਾਇਆ ਬੇਟਾ ਜੁਝਾਰ ਦਾ ਪਹਿਲਾ ਜਨਮ ਦਿਨ, ਵਾਇਰਲ ਹੋਈਆਂ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

written by Lajwinder kaur | October 07, 2020 02:30pm

ਪੰਜਾਬੀ ਗਾਇਕ ਸਿੱਪੀ ਗਿੱਲ ਜੋ ਕਿ ਪਿਛਲੇ ਸਾਲ ਪਿਤਾ ਬਣੇ ਸਨ । ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂਅ ਜੁਝਾਰ ਸਿੰਘ ਗਿੱਲ ਰੱਖਿਆ ।

jujhar 1st birthday

ਹੋਰ ਪੜ੍ਹੋ : 'ਇਸ਼ਕਬਾਜ਼' ਅਦਾਕਾਰਾ Niti Taylor ਨੇ ਗੁਰਦੁਆਰੇ ਵਿੱਚ ਕਰਵਾਇਆ ਗੁਪਚੁਪ ਤਰੀਕੇ ਨਾਲ ਵਿਆਹ, ਵਧਾਈ ਦੇਣ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

ਸਿੱਪੀ ਗਿੱਲ ਦਾ ਬੇਟਾ ਇੱਕ ਸਾਲ ਦਾ ਹੋ ਗਿਆ ਹੈ । ਜਿਸ ਕਰਕੇ ਪਹਿਲੇ ਜਨਮਦਿਨ ਦੇ ਜਸ਼ਨ ਨੂੰ ਖ਼ਾਸ ਢੰਗ ਦੇ ਨਾਲ ਮਨਾਇਆ ਗਿਆ ਹੈ । ਜੁਝਾਰ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ ।

sippy gill with wife and son jujhar singh gill

ਇੱਕ ਵੀਡੀਓ ‘ਚ ਸਿੱਪੀ ਗਿੱਲ ਦਿਲਪ੍ਰੀਤ ਢਿੱਲੋਂ ਦੇ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਸਿੱਪੀ ਗਿੱਲ ਦੀ ਵਾਈਫ ਵੀ ਖੂਬ ਮਸਤੀ ਕਰਦੀ ਹੋਈ ਨਜ਼ਰ ਆਈ ।

sippy gill with son jujhar singh gill

ਜੇ ਗੱਲ ਕਰੀਏ ਸਿੱਪੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਕਈ ਹਿੱਟ ਗੀਤ ਦੇ ਚੁੱਕੇ ਨੇ । ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਸਰਗਰਮ ਨੇ । ਉਹ ਬਹੁਤ ਜਲਦ ‘ਮਰਜਾਣਾ’ ਟਾਈਟਲ ਹੇਠ ਬਣ ਰਹੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।sippy gill old pic

 

View this post on Instagram

 

Mr and Mrs Gill enjoying jujhar one year birthday celebrations ❤️? Admin @gavy_dhindsa

A post shared by Pollywood Life ❄️ (@pollywoodlife) on

You may also like