ਸ਼੍ਰੇਆ ਘੋਸ਼ਾਲ ਦੀ ਆਵਾਜ਼ ‘ਚ ਪੰਜਾਬੀ ਗੀਤ ‘ਤੇਰੇ ਬਾਜੋਂ’ ਰਿਲੀਜ਼, ਸਿੰਮੀ ਚਾਹਲ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

written by Shaminder | August 18, 2022 12:05pm

ਸ਼੍ਰੇਆ ਘੋਸ਼ਾਲ (Shreya Ghoshal) ਦੀ ਆਵਾਜ਼ ‘ਚ ਨਵਾਂ ਗੀਤ ‘ਤੇਰੇ ਬਾਜੋਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਕੁਮਾਰ ਦੇ ਵੱਲੋਂ ਲਿਖੇ ਗਏ ਹਨ , ਜਦੋਂਕਿ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਮਸ਼ਹੂਰ ਸੰਗੀਤਕਾਰ ਜਤਿੰਦਰ ਸ਼ਾਹ ਨੇ । ਇਸ ਗੀਤ ‘ਚ ਇੱਕ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

Simi chahal image From Shreya Ghoshal Song

ਹੋਰ ਪੜ੍ਹੋ : ਲੱਤਾਂ ਨਾ ਹੋਣ ਦੇ ਬਾਵਜੂਦ ਇਸ ਸਿੰਘ ਨੇ ਇੰਝ ਪੈਦਲ ਯਾਤਰਾ ਕਰ ਕੀਤੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ, ਵੀਡੀਓ ਹੋ ਰਿਹਾ ਵਾਇਰਲ

ਕਿਸ ਤਰ੍ਹਾਂ ਇੱਕ ਕੁੜੀ ਦਿਲੋਂ ਹੀ ਦਿਲੋਂ ਇੱਕ ਮੁੰਡੇ ਨੂੰ ਚਾਹੁੰਦੀ ਹੈ, ਪਰ ਜਦੋਂ ਤੱਕ ਉਹ ਆਪਣੇ ਦਿਲ ਦੀ ਗੱਲ ਉਹ ਆਪਣੇ ਦੋਸਤ ਨੂੰ ਦੱਸਦੀ ਹੈ । ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ । ਜਦੋਂ ਉਹ ਕੁੜੀ ਮੁੰਡੇ ਨੂੰ ਦੱਸਦੀ ਹੈ ਕਿ ਉਹ ਉਸ ਨਾਲ ਵਿਆਹ ਕਰਵਾਏਗਾ ਤਾਂ ਮੁੰਡਾ ਕਹਿੰਦਾ ਹੈ ਕਿ ਉਹ ਲੰਮੇ ਸਮੇਂ ਤੋਂ ਉਸ ਦਾ ਰਸਤਾ ਵੇਖ ਰਿਹਾ ਸੀ, ਪਰ ਉਸ ਨੇ ਕਿਸੇ ਰਸਤੇ ਉਸ ਨੂੰ ਨਹੀਂ ਪਾਇਆ ।

Simi chahal image From Shreya Ghoshal

ਹੋਰ ਪੜ੍ਹੋ :  ਸੋਨਾਕਸ਼ੀ ਸਿਨ੍ਹਾ ਨੇ ਵਿਆਹ ਤੋਂ ਪਹਿਲਾਂ ਕੱਟਵਾ ਲਏ ਸਿਰ ਦੇ ਵਾਲ? ਤਸਵੀਰ ਹੋ ਰਹੀ ਵਾਇਰਲ

ਕੁੜੀ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ‘ਚ ਬਹੁਤ ਦੇਰ ਕਰ ਦਿੰਦੀ ਹੈ ਅਤੇ ਫਿਰ ਸਿਵਾਏ ਪਛਤਾਵੇ ਦੇ ਉਸ ਦੇ ਕੋਲ ਹੋਰ ਕੋਈ ਰਸਤਾ ਨਹੀਂ ਬਚਦਾ । ਇਸ ਗੀਤ ਨੂੰ ਯੂਟਿਊਬ ‘ਤੇ ਰਿਲੀਜ਼ ਹੋਇਆਂ ਕੁਝ ਹੀ ਸਮਾਂ ਹੋਇਆ ਹੈ ਅਤੇ ਇਸ ਦੇ ਵੀਵਰਸ ਦੀ ਗਿਣਤੀ ਲੱਖਾਂ ‘ਚ ਪਹੁੰਚ ਚੁੱਕੀ ਹੈ ।

Shreya Ghoshal Song image From Shreya Ghoshal Song

ਸਿੰਮੀ ਚਾਹਲ ਦਾ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਵੀ ਇਸ ਗੀਤ ਨੂੰ ਪ੍ਰਸ਼ੰਸਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

You may also like