ਪੰਜਾਬ ਨੂੰ ਮਿਲੀ ਪਹਿਲੀ ਫ਼ਿਲਮ ਸਿਟੀ, ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਕੀਤੀ ਸ਼ਿਰਕਤ

Written by  Shaminder   |  January 10th 2023 05:13 PM  |  Updated: January 10th 2023 05:18 PM

ਪੰਜਾਬ ਨੂੰ ਮਿਲੀ ਪਹਿਲੀ ਫ਼ਿਲਮ ਸਿਟੀ, ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਕੀਤੀ ਸ਼ਿਰਕਤ

ਪੰਜਾਬੀ ਇੰਡਸਟਰੀ ਲਗਾਤਾਰ ਵਧ ਫੁਲ ਰਹੀ ਹੈ । ਹੁਣ ਪੰਜਾਬੀ ਕਲਾਕਾਰਾਂ ਨੂੰ ਫ਼ਿਲਮਾਂ ਦੀ ਸ਼ੂਟਿੰਗ ਦੇ ਲਈ ਕਿਤੇ ਬਾਹਰ ਨਹੀਂ ਜਾਣਾ ਪਵੇਗਾ । ਕਿਉਂਕਿ ਹੁਣ ਪੰਜਾਬ ‘ਚ ਹੀ ਨਵੀਂ ਫ਼ਿਲਮ ਸਿਟੀ (Film City)ਬਣ ਚੁੱਕੀ ਹੈ । ਇਸ ਫ਼ਿਲਮ ਸਿਟੀ ਦਾ ਉਦਘਾਟਨ ਹੋ ਚੁੱਕਿਆ ਹੈ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ।

film City '' image Source : Youtube

ਹੋਰ ਪੜ੍ਹੋ : ਪੰਜਾਬ ਨੂੰ ਮਿਲੀ ਪਹਿਲੀ ਫ਼ਿਲਮ ਸਿਟੀ, ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਕੀਤੀ ਸ਼ਿਰਕਤ

ਪ੍ਰੀਤ ਹਰਪਾਲ, ਅਮਰ ਨੂਰੀ,ਕਰਮਜੀਤ ਅਨਮੋਲ, ਸਾਰਥੀ ਕੇ ਸਣੇ ਕਈ ਸਿਤਾਰੇ ਇਸ ਮੌਕੇ ‘ਤੇ ਨਜ਼ਰ ਆਏ ।ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਇਸ ਉਦਘਾਟਨੀ ਸਮਾਰੋਹ ‘ਚ ਪਹੁੰਚੇ ।ਦੱਸ ਦਈਏ ਹਾਲ ਹੀ 'ਚ ਐਚਐਲਵੀ ਫਿਲਮ ਸਿਟੀ ਲੌਂਚ ਕੀਤੀ ਗਈ ਹੈ।

Darshan Aulakh,.. image Source : Youtube

ਹੋਰ ਪੜ੍ਹੋ : ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਧੀ ਦੇ ਨਾਲ ਆਟੋ ਦੀ ਸਵਾਰੀ ਕਰਦੀ ਆਈ ਨਜ਼ਰ

ਇਸ ਵਿਚ ਪ੍ਰੀਤ ਹਰਪਾਲ, ਸਰੁਸ਼ਟੀ ਮਾਨ ਸਣੇ ਹੋਰ ਕਈ ਕਲਾਕਾਰਾਂ ਨੇ ਹਾਜ਼ਰੀ ਲਵਾਈ। ਪੰਜਾਬ ‘ਚ ਇਹ ਨਵੀਂ ਫ਼ਿਲਮ ਸਿਟੀ ਮੋਹਾਲੀ ‘ਚ ਬਣਾਈ ਗਈ ਹੈ ਅਤੇ ਹੁਣ ਜਿੱਥੇ ਪੰਜਾਬ ਦੇ ਨਵੇਂ ਕਲਾਕਾਰਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ, ਉੱਥੇ ਹੀ ਪੰਜਾਬ ਦੇ ਕਲਾਕਾਰਾਂ ਨੂੰ ਵੀ ਦੂਰ ਦੁਰੇਡੇ ਅਤੇ ਵਿਦੇਸ਼ੀ ਲੋਕੇਸ਼ਨਾਂ ‘ਤੇ ਸ਼ੂਟਿੰਗ ਕਰਨ ਦੇ ਲਈ ਨਹੀਂ ਜਾਣਾ ਪਵੇਗਾ ।

Film City , image Source : Youtube

ਨਵੀਂ ਫ਼ਿਲਮ ਸਿਟੀ ਬਣਨ ਦੇ ਨਾਲ ਪੰਜਾਬੀ ਸਿਤਾਰਿਆਂ ‘ਚ ਵੀ ਖੁਸ਼ੀ ਦਾ ਮਾਹੌਲ ਹੈ ਅਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਫ਼ਿਲਮ ਸਿਟੀ ਨੂੰ ਲੈ ਕੇ ਪੱਬਾਂ ਭਾਰ ਹਨ ।

 

View this post on Instagram

 

A post shared by Amar Noori (@amarnooriworld)

You May Like This
DOWNLOAD APP


© 2023 PTC Punjabi. All Rights Reserved.
Powered by PTC Network