ਰਾਧੇ ਮਾਂ ਵੀ ਬਿੱਗ ਬੌਸ ਦੇ ਸੀਜ਼ਨ-14 ‘ਚ ਆਏਗੀ ਨਜ਼ਰ, ਸਭ ਤੋਂ ਵੱਧ ਫੀਸ ਲੈਣ ਵਾਲੀ ਕੰਟੇਸਟੈਂਟ

written by Shaminder | September 30, 2020 05:43pm

ਬਿੱਗ ਬੌਸ ਦਾ ਅਗਲਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ‘ਚ ਰਾਧੇ ਮਾਂ ਵੀ ਨਜ਼ਰ ਆਏਗੀ । ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਰਾਧੇ ਮਾਂ ਨੂੰ ਬਿੱਗ ਬੌਸ ਦੇ ਘਰ ‘ਚ ਰਹਿਣ ਲਈ 25 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਰਾਧੇ ਮਾਂ ਬਿੱਗ ਬੌਸ 14 ਦੀ ਸਭ ਤੋਂ ਵੱਧ ਫੀਸ ਹਾਸਲ ਕਰਨ ਵਾਲੀ ਕੰਟੇਸਟੈਂਟ ਹੈ ।

radhe radhe

'ਬਿੱਗ ਬੌਸ' ਨਾਲ ਜੁੜੇ ਅਪਡੇਟਸ ਦੇਣ ਵਾਲੇ ਇੰਸਟਾਗ੍ਰਾਮ ਅਕਾਊਂਟ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਦੱਸਿਆ ਗਿਆ ਹੈ ਕਿ ਰਾਧੇ ਮਾਂ ਨੂੰ ਹਰ ਹਫਤੇ ਬਿੱਗ ਬੌਸ ਦੇ ਘਰ ਵਿੱਚ ਰਹਿਣ ਲਈ 25 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਮੁਤਾਬਕ, ਉਸ ਨੂੰ 'ਬਿੱਗ ਬੌਸ 14' ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪ੍ਰਤੀਯੋਗੀ ਕਿਹਾ ਜਾ ਰਿਹਾ ਹੈ।

ਹੋਰ ਪੜ੍ਹੋ:ਬਾਲੀਵੁੱਡ ‘ਚ ਹੀਰੋਇਨਾਂ ਵੱਲੋਂ ਲਗਾਏ ਇਲਜ਼ਾਮਾਂ ‘ਤੇ ਕੀ ਬੋਲੇ ਰਾਧੇ ਮਾਂ ,ਵੇਖੋ ਵੀਡਿਓ 

radhe-maa radhe-maa

ਹਾਲਾਂਕਿ ਅਜੇ ਤੱਕ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਸੋਸ਼ਲ ਮੀਡੀਆ 'ਤੇ ਇਸ ਦੀ ਚਰਚਾ ਹੈ।'ਬਿੱਗ ਬੌਸ 14' ਦਾ ਪ੍ਰੀਮੀਅਰ 3 ਅਕਤੂਬਰ ਨੂੰ ਹੈ ਤੇ ਕੰਟੈਸਟੈਂਟਸ ਤੋਂ ਇੱਕ-ਇੱਕ ਕਰਕੇ ਪਰਦੇ ਉੱਠੇ ਹਨ।

radhe-maa radhe-maa

ਰਾਧੇ ਮਾਂ ਤੋਂ ਇਲਾਵਾ ਨਿੱਕੀ ਤੰਬੋਲੀ, ਪਵਿਤਰ ਪੂਨੀਆ, ਏਜਾਜ਼ ਖਾਨ, ਸ਼ਾਰਦੁਲ ਪਾਂਦਿਲ, ਰਾਹੁਲ ਵੈਦਿਆ ਤੇ ਟੀਵੀ ਦੀ ਮਸ਼ਹੂਰ ਜੋੜੀ ਰੁਬੀਨਾ ਦਿਲਾਕ ਤੇ ਅਭਿਨਵ ਸ਼ੁਕਲਾ ਦੇ ਨਾਂ ਇਸ ਸੀਜ਼ਨ ਵਿੱਚ ਸਾਹਮਣੇ ਆ ਰਹੇ ਹਨ।

You may also like