ਰਾਜ ਕੁਮਾਰ ਰਾਓ ਨੇ ਸਾਦਗੀ ਨਾਲ ਮਨਾਇਆ ਪਤਨੀ ਦਾ ਜਨਮ ਦਿਨ, ਤਸਵੀਰਾਂ ਵਾਇਰਲ

written by Shaminder | February 21, 2022

ਰਾਜ ਕੁਮਾਰ ਰਾਓ (Raj Kumar Rao) ਨੇ ਆਪਣੀ ਪਤਨੀ ਪਤਰਲੇਖਾ (patralekhaa) ਦਾ ਜਨਮ ਦਿਨ (Birthday) ਬਹੁਤ ਹੀ ਸਾਦਗੀ ਦੇ ਨਾਲ ਮਨਾਇਆ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਪੱਤਰਲੇਖਾ ਅਤੇ ਰਾਜ ਕੁਮਾਰ ਰਾਓ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਦੋਵਾਂ ਨੇ ਬੀਤੇ ਸਾਲ ਵਿਆਹ ਕਰਵਾਇਆ ਸੀ । ਦੋਵੇਂ ਵਿਆਹ ਤੋਂ ਪਹਿਲਾਂ ਲੰਮੀ ਰਿਲੇਸ਼ਨਸ਼ਿਪ ‘ਚ ਸਨ । ਦੋਨਾਂ ਨੇ ਆਪਣੀ ਕਾਮਯਾਬੀ ਅਤੇ ਸੰਘਰਸ਼ ਨੂੰ ਇੱਕਠਿਆਂ ਹੀ ਵੇਖਿਆ ਹੈ । ਵਿਆਹ ਤੋਂ ਬਾਅਦ ਪੱਤਰਲੇਖਾ ਦਾ ਇਹ ਪਹਿਲਾ ਜਨਮ ਦਿਨ ਸੀ ।

ਹੋਰ ਪੜ੍ਹੋ : ਫ਼ਿਲਮ ‘ਜ਼ਿੱਦੀ ਜੱਟ’ ਦੇ ਸੈੱਟ ਤੋਂ ਸਿੰਗਾ ਨੇ ਸ਼ੇਅਰ ਕੀਤੀਆਂ ਤਸਵੀਰਾਂ ਅਤੇ ਵੀਡੀਓ

ਰਾਜ ਕੁਮਾਰ ਰਾਓ ਨੇ ਆਪਣੀ ਪਤਨੀ ਦੇ ਜਨਮ ਦਿਨ ਨੂੰ ਖਾਸ ਬਨਾਉਣ ਦੇ ਲਈ ਕੋਈ ਵੀ ਕਸਰ ਨਹੀਂ ਛੱਡੀ । ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪਿਆਰਾ ਜਿਹਾ ਨੋਟ ਵੀ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ‘ਹੈਪੀ ਬਰਥਡੇ ਪਤਰਲੇਖਾ ਆਈ ਲਵ ਯੂ’।ਰਾਜ ਕੁਮਾਰ ਰਾਓ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

ਉਨ੍ਹਾਂ ਨੇ ਕਾਈ ਪੋ ਚੇ, ਗੈਂਗ ਆਫ ਵਾਸੇਪੁਰ-੨, ਸ਼ੈਤਾਨ, ਬੁਆਏਜ਼ ਤੋਂ ਬੁਆਏਜ਼ ਹੈਂ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਹਰ ਫ਼ਿਲਮ ‘ਚ ਉਨ੍ਹਾਂ ਨੇ ਵੱਖਰੀ ਤਰ੍ਹਾਂ ਦਾ ਕਿਰਦਾਰ ਨਿਭਾਇਆ ਹੈ । ਇਨ੍ਹਾਂ ਸਾਰੇ ਹੀ ਕਿਰਦਾਰਾਂ ਨੂੰ ਦਰਸ਼ਕਾਂ ਦੇ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ ਹੈ । ਆਉਣ ਵਾਲੇ ਦਿਨਾਂ ‘ਚ ਉਹ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੇ ਹਨ । ਪਤਰਲੇਖਾ ਅਤੇ ਰਾਜ ਕੁਮਾਰ ਰਾਓ ਬਹੁਤ ਹੀ ਸਾਗੀ ਪਸੰਦ ਹੈ ਅਤੇ ਵਿਆਹ ਦੇ ਦੌਰਾਨ ਵੀ ਇਸ ਸਾਦਗੀ ਨੂੰ ਅਪਣਾਇਆ ਹੈ ।

 

View this post on Instagram

 

A post shared by RajKummar Rao (@rajkummar_rao)

You may also like