ਰਾਜ ਕੁਮਾਰ ਰਾਓ ਨੇ ਦੱਸਿਆ ਸ਼ਾਹਰੁਖ ਖ਼ਾਨ ਕਰਕੇ ਬਣਿਆ ਅਦਾਕਾਰ

written by Rupinder Kaler | January 16, 2021

ਅਦਾਕਾਰ ਰਾਜ ਕੁਮਾਰ ਰਾਓ ਜੇਕਰ ਅਦਾਕਾਰੀ ਦੇ ਖੇਤਰ ਵਿੱਚ ਹਨ ਤਾਂ ਉਸ ਦੀ ਵਜ੍ਹਾ ਸ਼ਾਹਰੁਖ ਖ਼ਾਨ ਹਨ । ਰਾਜਕੁਮਾਰ ਦਾ ਕਹਿਣਾ ਹੈ ਕਿ ਇੱਕ ਅਦਾਕਾਰ ਦੇ ਤੌਰ ਤੇ ਉਹਨਾਂ ਨੇ ਸ਼ਾਹਰੁਖ ਖ਼ਾਨ ਤੋਂ ਬਹੁਤ ਕੁਝ ਸਿੱਖਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਜਕੁਮਾਰ ਰਾਓ ਛੇਤੀ ਹੀ ‘ਦ ਵ੍ਹਾਈਟ ਟਾਈਗਰ’ ਫ਼ਿਲਮ ਵਿੱਚ ਨਜ਼ਰ ਆਉਣ ਵਾਲੇ ਹਨ । ਹਾਲੀਵੁੱਡ ਦੀ ਇਸ ਫ਼ਿਲਮ ਵਿੱਚ ਉਹਨਾ ਦੇ ਨਾਲ ਪ੍ਰਿਯੰਕਾ ਚੋਪੜਾ ਵੀ ਨਜ਼ਰ ਆਵੇਗੀ ।

rajkumar

ਹੋਰ ਪੜ੍ਹੋ :

ਸਲਮਾਨ ਖ਼ਾਨ ਬਣੇ ਸ਼ੈੱਫ, ਬਣਾ ਰਹੇ ਪਿਆਜ਼ ਦਾ ਅਚਾਰ, ਆਨ ਸਕਰੀਨ ਮੰਮੀ ਨੇ ਸ਼ੇਅਰ ਕੀਤਾ ਵੀਡੀਓ

ਗਾਇਕ ਰਣਜੀਤ ਬਾਵਾ ਦਾ ਨਵਾਂ ਗੀਤ ‘21ਵੀਂ ਸਦੀ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਇਸ ਫ਼ਿਲਮ ਦਾ ਡਾਇਰੈਕਸ਼ਨ ਰਮਿਨ ਬਹਿਰਾਨੀ ਨੇ ਕੀਤਾ ਹੈ । ਇਹ ਫ਼ਿਲਮ ਅਰਵਿੰਦ ਅੜਿਗਾ ਦੇ ਨਾਵਲ ਤੇ ਅਧਾਰਿਤ ਹੈ, ਜਿਸ ਨੂੰ ਨੋਬਲ ਅਵਾਰਡ ਮਿਲ ਚੁੱਕਿਆ ਹੈ । ਇਹ ਫ਼ਿਲਮ 22 ਜਨਵਰੀ ਨੂੰ ਨੈੱਟਫਲਿਕਸ ਤੇ ਰਿਲੀਜ਼ ਹੋਣ ਵਾਲੀ ਹੈ । ਰਾਜਕੁਮਾਰ ਰਾਓ ਦਾ ਕਹਿਣਾ ਹੈ ਕਿ ਸ਼ਾਹਰੁਖ ਖ਼ਾਨ ਹਮੇਸ਼ਾ ਉਹਨਾਂ ਦੇ ਆਦਰਸ਼ ਰਹੇ ਹਾਂ । ਪ੍ਰਿਯੰਕਾ ਚੋਪੜਾ ਦੇ ਨਾਲ ਕੰਮ ਕਰਨ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ‘ਪ੍ਰਿਯੰਕਾ ਚੋਪੜਾ ਬਹੁਤ ਹੀ ਅਸਧਾਰਨ ਹੈ ।

 

ਉਹ ਹਮੇਸ਼ਾ ਖੁਸ਼ ਰਹਿੰਦੀ ਹੈ , ਉਹ ਗਲੋਬਲ ਸਟਾਰ ਬਣ ਚੁੱਕੀ ਹੈ, ਪਰ ਕੰਮ ਦੌਰਾਨ ਉਹਨਾਂ ਨੇ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਿੱਤਾ । ਮੈਂ ਹਮੇਸ਼ਾ ਉਹਨਾਂ ਦੇ ਕੰਮ ਦਾ ਪ੍ਰਸ਼ੰਸਕ ਰਿਹਾ ਹਾਂ । ਮੇਰੇ ਵਾਸਤੇ ਇਹ ਖੁਸ਼ੀ ਦੀ ਗੱਲ ਹੈ ਕਿ ਏਨੀ ਵੱਡੀ ਅਦਾਕਾਰ ਦੇ ਨਾਲ ਮੈਂ ਕੰਮ ਕਰਨ ਦਾ ਮੌਕਾ ਮਿਲਿਆ’ ।

You may also like