ਅਸ਼ਲੀਲ ਵੀਡੀਓ ਮਾਮਲੇ ਵਿੱਚ ਫਸੇ ਰਾਜ ਕੁੰਦਰਾ ਤੇ ਉਹਨਾਂ ਦੀ ਪਤਨੀ ਸ਼ਿਲਪਾ ਸ਼ੈੱਟੀ ਨੇ ਕਰਵਾਇਆ ‘ਤਾਂਤਰਿਕ ਹਵਨ’, ਇਸ ਵਜ੍ਹਾ ਕਰਕੇ ਕੀਤਾ ਜਾਂਦਾ ਹੈ ਇਹ ਹਵਨ
ਅਸ਼ਲੀਲ ਵੀਡੀਓ ਮਾਮਲੇ ਵਿੱਚ ਫਸੇ ਰਾਜ ਕੁੰਦਰਾ ਤੇ ਉਹਨਾਂ ਦੀ ਪਤਨੀ ਸ਼ਿਲਪਾ ਸ਼ੈੱਟੀ ਨੇ ਕਰਵਾਇਆ ‘ਤਾਂਤਰਿਕ ਹਵਨ’, ਇਸ ਵਜ੍ਹਾ ਕਰਕੇ ਕੀਤਾ ਜਾਂਦਾ ਹੈ ਇਹ ਹਵਨ
ਅਸ਼ਲੀਲ ਵੀਡੀਓ ਮਾਮਲੇ ਵਿੱਚ ਫਸੇ ਰਾਜ ਕੁੰਦਰਾ ਪਤਨੀ ਸ਼ਿਲਪਾ ਸ਼ੈਟੀ (Shilpa Shetty) ਨਾਲ ਕਾਂਗੜਾ ਵਿੱਚ ਦੁਸ਼ਮਣ ਦਾ ਨਾਸ਼ ਕਰਨ ਵਾਲੀ ਮਾਤਾ ਦੇ ਬਗਲਾਮੁਖੀ ਮੰਦਿਰ ਬਨਖੰਡੀ ਵਿੱਚ ਤੰਤਰ ਵਿਦਿਆ ਦਾ ਹਵਨ ਕਰਵਾਇਆ। ਰਾਜ ਕੁੰਦਰਾ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਆਪਣੀ ਪਤਨੀ ਸ਼ਿਲਪਾ ਸ਼ੈੱਟੀ ਨਾਲ ਦੇਵਭੂਮੀ ਹਿਮਾਚਲ ਪ੍ਰਦੇਸ਼ ਚਲੇ ਗਏ ਹਨ। ਮੈਕਲੋਡਗੰਜ 'ਚ ਘੁੰਮਣ ਤੋਂ ਬਾਅਦ ਇਹ ਜੋੜਾ ਇੱਥੋਂ ਦੇ ਵੱਖ ਵੱਖ ਮੰਦਰਾਂ ਵਿੱਚ ਮੱਥਾ ਟੇਕ ਰਿਹਾ ਹੈ । ਇਸ ਤੋਂ ਪਹਿਲਾਂ ਸ਼ਿਲਪਾ ਸ਼ੈੱਟੀ (Shilpa Shetty) ਆਪਣੇ ਪਤੀ ਰਾਜ ਕੁੰਦਰਾ ਨਾਲ ਚਾਮੁੰਡਾ ਦੇਵੀ ਮੰਦਰ ਅਤੇ ਜਵਾਲਾਮੁਖੀ ਮੰਦਰ ਪਹੁੰਚੀ।
Image Source: Instagram
ਹੋਰ ਪੜ੍ਹੋ :
ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਭਰਾ ਦੇ ਵਿਆਹ ‘ਚ ਖੂਬ ਕੀਤਾ ਡਾਂਸ, ਵੀਡੀਓ ਕੀਤਾ ਸਾਂਝਾ
Pic Courtesy: ANI
ਇੱਥੇ ਉਨ੍ਹਾਂ ਨੇ ਮਾਤਾ ਜਵਾਲਾ ਜੀ ਦੇ ਪ੍ਰਕਾਸ਼ ਦੇ ਦਰਸ਼ਨ ਕੀਤੇ। ਅਕਬਰ ਨਹਿਰ ਅਤੇ ਅਕਬਰ ਦੁਆਰਾ ਭੇਟ ਕੀਤੀ ਸੋਨੇ ਦੀ ਛਤਰੀ ਨੂੰ ਵੀ ਦੇਖਿਆ । ਅਭਿਨੇਤਰੀ ਸ਼ਿਲਪਾ ਸ਼ੈੱਟੀ (Shilpa Shetty) ਨੇ ਪਰਿਵਾਰ ਸਮੇਤ ਮਾਂ ਜਵਾਲਾ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਸ਼ਿਲਪਾ ਸ਼ੈੱਟੀ ਨੇ ਧਰਮਸ਼ਾਲਾ ਵਿੱਚ ਆਪਣੇ ਸ਼ਾਂਤ ਵੀਕੈਂਡ ਛੁੱਟੀਆਂ ਦੀ ਇੱਕ ਝਲਕ ਸਾਂਝੀ ਕੀਤੀ।
View this post on Instagram
ਕੁਦਰਤ ਦੇ ਵਿਚਕਾਰ ਯੋਗਾ ਕਰਦੀ ਨਜ਼ਰ ਆਈ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਕਿਹਾ- ਮੈਂ ਬਿਨਾਂ ਡਰ ਦੇ ਸਾਹ ਲੈ ਸਕਦੀ ਹਾਂ। ਹੁਣ ਉਸ ਨੇ ਬਗਲਾ ਮੁਖੀ ਵਿੱਚ ਤਾਂਤਰਿਕ ਰਸਮਾਂ ਕਰਵਾਈਆਂ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਜਨੀਤੀ ਨਾਲ ਜੁੜੇ ਲੋਕਾਂ ਤੋਂ ਇਲਾਵਾ ਕਾਂਗੜਾ ਦੇ ਸ਼ਤਰੂਨਾਸ਼ਿਨੀ ਦੇਵੀ ਮਾਂ ਬਗਲਾਮੁਖੀ ਮੰਦਰ 'ਚ ਕੇਸਾਂ 'ਚ ਫਸੇ ਲੋਕ, ਪਰਿਵਾਰਕ ਝਗੜਿਆਂ ਅਤੇ ਜ਼ਮੀਨੀ ਵਿਵਾਦਾਂ ਨੂੰ ਸੁਲਝਾਉਣ ਲਈ ਮਾਂ ਬਗਲਾਮੁਖੀ ਦਾ ਤਾਂਤਰਿਕ ਹਵਨ ਕਰਦੇ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
