ਲਓ ਜੀ ਰਾਜ ਰਣਜੋਧ ਅਤੇ ਦਿਲਜੀਤ ਦੋਸਾਂਝ ਦੇ ਗੀਤ ‘VIP’ ਦਾ ਟੀਜ਼ਰ ਹੋਇਆ ਰਿਲੀਜ਼, ਦੋਵਾਂ ਗਾਇਕਾਂ ਦਾ ਕੂਲ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | March 13, 2022

ਰਾਜ ਰਣਜੋਤ ਤੇ ਦਿਲਜੀਤ ਦੋਸਾਂਝ (Diljit Dosanjh, Raj Ranjodh) ਦੀ ਜੋੜੀ ਬਹੁਤ ਜਲਦ ਆਪਣੇ ਨਵੇਂ ਗੀਤ ਵੀਆਈਪੀ’ (VIP) ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਪ੍ਰਸ਼ੰਸਕ ਵੀ ਬਹੁਤ ਹੀ ਬੇਸਬਰੀ ਦੇ ਨਾਲ ਇਸ ਗੀਤ ਦੀ ਉਡੀਕ ਕਰ ਰਹੇ ਹਨ। ਇਸ ਕਰਕੇ ਵੀਆਈਪੀ ਗਾਣੇ ਦਾ ਟੀਜ਼ਰ ਦਰਸ਼ਕਾਂ ਦੀ ਨਜ਼ਰ ਕਰ ਦਿੱਤਾ ਗਿਆ ਹੈ। ਜਿਸ 'ਚ ਦਿਲਜੀਤ ਦੋਸਾਂਝ ਤੇ ਰਾਜ ਰਣਜੋਧ ਦੇ ਖ਼ਾਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

diljit and raj

ਹੋਰ ਪੜ੍ਹੋ : ਨਵਰਾਜ ਹੰਸ ਹੋਏ ਸੜਕ ਹਾਦਸੇ ਦਾ ਸ਼ਿਕਾਰ, ਨਵੀਂ ਰੇਂਜ ਰੋਵਰ ਕਾਰ ਦੀਆਂ ਉੱਡੀਆਂ ਧੱਜੀਆਂ, ਗਾਇਕ ਨੇ ਪੋਸਟ ਪਾ ਦੇ ਦੱਸਿਆ ਸਿਹਤ ਦਾ ਹਾਲ

ਰਾਜ ਰਣਜੋਧ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਗੀਤ ਦਾ ਟੀਜ਼ਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ ਅਤੇ ਨਾਲ ਹੀ ਲੰਬੀ ਚੌੜੀ ਕੈਪਸ਼ਨ ਪਾਈ ਹੈ। ਨਾਲ ਹੀ ਉਨ੍ਹਾਂ ਨੇ ਇਸ ਗੀਤ ਦੀ ਟੀਮ ਨੂੰ ਵੀ ਟੈਗ ਕੀਤਾ ਹੈ। ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

ਹੋਰ ਪੜ੍ਹੋ : Chakda ‘Xpress: ਅਨੁਸ਼ਕਾ ਸ਼ਰਮਾ ਝੂਲਨ ਗੋਸਵਾਮੀ ਦੀ ਬਾਇਓਪਿਕ ਲਈ ਵਹਾਅ ਰਹੀ ਹੈ ਖੂਬ ਪਸੀਨਾ, ਅਭਿਆਸ ਦਾ ਵੀਡੀਓ ਕੀਤਾ ਸਾਂਝਾ

raj ranjodh and diljit dosanjh

ਜੇ ਗੱਲ ਕਰੀਏ ਟੀਜ਼ਰ ਦੀ ਤਾਂ ਉਹ ਰਾਜ ਰਣਜੋਧ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਹ ਪੂਰਾ ਗੀਤ 15 ਮਾਰਚ ਨੂੰ ਰਿਲੀਜ਼ ਹੋਵੇਗਾ। ਰਾਜ ਰਣਜੋਧ ਵੱਲੋਂ ਹੀ ਇਸ ਗੀਤ ਨੂੰ ਲਿਖਿਆ ਗਿਆ ਹੈ ਤੇ ਮਿਊਜ਼ਿਕ Yeah Proof ਨੇ ਦਿੱਤਾ ਹੈ। ਦੱਸ ਦਈਏ ਰਾਜ ਰਣਜੋਧ ਦੇ ਲਿਖੇ ਕਈ ਗੀਤ ਦਿਲਜੀਤ ਦੋਸਾਂਝ ਗਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਰਾਜ ਰਣਜੋਧ ਦਿਲਜੀਤ ਦੋਸਾਂਝ ਦੇ ਲਈ ਪਲੇਅਬੈਅ ਸਿੰਗਿੰਗ ਕਰ ਚੁੱਕੇ ਨੇ। ਦੱਸ ਦਈਏ ਦਿਲਜੀਤ ਦੋਸਾਂਝ ਜੋ ਕਿ ਬਹੁਤ ਜਲਦ ਆਪਣੀ ਇੱਕ ਹੋਰ ਨਵੀਂ ਮਿਊਜ਼ਿਕ ਐਲਬਮ ਲੈ ਕੇ ਆ ਰਹੇ ਹਨ। ਗਾਇਕੀ ਦੇ ਨਾਲ ਦਿਲਜੀਤ ਦੋਸਾਂਝ ਅਦਾਕਾਰੀ ਦੇ ਖੇਤਰ ਚ ਵੀ ਕਾਫੀ ਐਕਟਿਵ ਨੇ। ਬਹੁਤ ਜਲਦ ਉਹ ਨਿਮਰਤ ਖਹਿਰਾ ਦੇ ਨਾਲ ਜੋੜੀ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

 

View this post on Instagram

 

A post shared by Raj Ranjodh (@rajranjodhofficial)

You may also like