
ਚਾਰੂ ਅਸੋਪਾ (Charu Asopa) ਅਤੇ ਰਾਜੀਵ ਸੇਨ(Rajeev Sen) ਵਿਚਾਲੇ ਤਕਰਾਰ ਦੀਆਂ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਹਨ । ਪਰ ਰਾਜੀਵ ਸੇਨ ਚਾਰੂ ਦੇ ਨਾਲ ਹਾਲੇ ਵੀ ਪੈਚਅੱਪ ਚਾਹੁੰਦੇ ਹਨ । ਕਦੇ ਦੋਵੇਂ ਇੱਕ ਦੂਜੇ ਤੋਂ ਤਲਾਕ ਲੈਣ ਦੀ ਗੱਲ ਕਹਿੰਦੇ ਹਨ ਅਤੇ ਕਦੇ ਆਪਸ ‘ਚ ਪੈਚਅੱਪ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ । ਰਾਜੀਵ ਸੇਨ ਨੇ ਸੋਸ਼ਲ ਮੀਡੀਆ ‘ਤੇ ਇੱਕ ਬਲੌਗ ਸ਼ੇਅਰ ਕੀਤਾ ਹੈ ।

ਹੋਰ ਪੜ੍ਹੋ : 11 ਨਵੰਬਰ ਨੂੰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ ‘ਪੂਰੇ ਅਧੂਰੇ’
ਜਿਸ ਨੂੰ ਸਾਂਝਾ ਕਰਦੇ ਹੋਏ ਰਾਜੀਵ ਨੇ ਕਿਹਾ ਹੈ ਕਿ ਉਸ ਨੂੰ ਹਾਲੇ ਵੀ ਚਾਰੂ ਪਿਆਰ ਕਰਦੀ ਹੈ ਅਤੇ ਚਾਰੂ ਦੇ ਲਈ ਉਸ ਦੇ ਦਿਲ ਦੇ ਦਰਵਾਜ਼ੇ ਹਾਲੇ ਵੀ ਖੁੱਲ੍ਹੇ ਹਨ ।ਇਸ ਦੇ ਨਾਲ ਹੀ ਰਾਜੀਵ ਸੇਨ ਨੇ ਕਿਹਾ ਕਿ ਮੀਡੀਆ ਦੇ ਸਾਹਮਣੇ ਜੋ ਵੀ ਉਹ ਬੋਲ ਰਹੀ ਹੈ ਉਹ ਬਹੁਤ ਹੀ ਜ਼ਿਆਦਾ ਬਚਕਾਨਾ ਹੈ ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਕਿਵੇਂ ਮਨਾ ਰਹੇ ਨੇ ਬਰਫੀਲੀ ਵਾਦੀਆਂ ‘ਚ ਸਮਾਂ, ਵੇਖੋ ਵੀਡੀਓ
ਰਾਜੀਵ ਸੇਨ ਅਤੇ ਚਾਰੂ ਅਸੋਪਾ ਦਰਮਿਆਨ ਤਲਾਕ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ । ਚਾਰੂ ਅਸੋਪਾ ਨੇ ਆਪਣੀ ਧੀ ਦਾ ਪਹਿਲਾ ਬਰਥਡੇ ਵੀ ਰਾਜੀਵ ਤੋਂ ਬਿਨ੍ਹਾਂ ਇੱਕਲੇ ਹੀ ਸੈਲੀਬ੍ਰੇਟ ਕੀਤਾ ਸੀ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।

ਦੱਸ ਦਈਏ ਕਿ ਇਸ ਜੋੜੀ ਨੇ ਕੁਝ ਸਮਾਂ ਪਹਿਲਾਂ ਵਿਆਹ ਕਰਵਾਇਆ ਸੀ ਅਤੇ ਇੱਕ ਸਾਲ ਪਹਿਲਾਂ ਹੀ ਪਿਆਰੀ ਜਿਹੀ ਬੱਚੀ ਨੇ ਇਸ ਜੋੜੀ ਦੇ ਘਰ ਜਨਮ ਲਿਆ ਸੀ । ਵਿਆਗ ਤੋਂ ਬਾਅਦ ਕੁਝ ਮਹੀਨੇ ਤਾਂ ਸਭ ਕੁਝ ਠੀਕ ਚੱਲਿਆ, ਪਰ ਕੁਝ ਸਮੇਂ ਬਾਅਦ ਦੋਵਾਂ ਦਰਮਿਆਨ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਝਗੜਾ ਹੋਣ ਲੱਗ ਪਿਆ ਅਤੇ ਹੁਣ ਇਸ ਜੋੜੀ ਦੇ ਵੱਖ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ ।
View this post on Instagram