ਰਾਜੇਸ਼ ਖੰਨਾ ਦੀ ਇੱਕ ਆਦਤ ਸੀ ਸਭ ਤੋਂ ਬੁਰੀ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ 

written by Rupinder Kaler | December 29, 2018 11:45am

ਬਾਲੀਵੁੱਡ ਐਕਟਰ ਰਾਜੇਸ਼ ਖੰਨਾ ਨੇ ਸੁਪਰ ਹਿੱਟ ਫਿਲਮਾਂ ਦਾ ਅੰਬਾਰ ਲਗਾਕੇ ਇਹ ਦੱਸਿਆ ਕਿ ਅਸਲੀ ਸੁਪਰ ਸਟਾਰ ਕੀ ਹੁੰਦਾ ਹੈ । ਉਹਨਾਂ ਦੇ ਵਾਲਾਂ ਦਾ ਸਟਾਇਲ, ਪਲਕਾਂ ਨੂੰ ਝੁਕਾਅ ਕੇ ਗਰਦਨ ਟੇਢੀ ਕਰਕੇ ਡਾਈਲੌਗ ਬੋਲਣ ਦਾ ਅੰਦਾਜ਼ ਹਰ ਇੱਕ ਨੂੰ ਭਾਉਂਦਾ ਸੀ । ਉਹਨਾਂ ਦੀ ਹਰ ਅਦਾ ਦਰਸ਼ਕਾਂ ਨੂੰ ਭਾਉਂਦੀ ਸੀ । ਖਾਸ ਕਰਕੇ ਉਸ ਜ਼ਮਾਨੇ ਦੀਆਂ ਕੁੜੀਆਂ ਨੂੰ ਕਿਉਂ ਰਾਜੇਸ਼ ਖੰਨਾ ਦੀ ਫਿਲਮ ਦੇਖਣ ਦਾ ਕਰੇਜ਼ ਕੁੜੀਆਂ ਨੂੰ ਏਨਾਂ ਰਹਿੰਦਾ ਸੀ ਕਿ ਉਹ ਖਾਸ ਤੌਰ ਤੇ ਤਿਆਰ ਹੋ ਕੇ ਫਿਲਮ ਦੇਖਣ ਜਾਂਦੀਆਂ ਸਨ

Rajesh Khanna Rajesh Khanna

ਇੱਥੋਂ ਤੱਕ ਇਹ ਵੀ ਕਿਹਾ ਜਾਂਦਾ ਹੈ ਕਿ ਰਾਜੇਸ਼ ਖੰਨਾ ਦੀ ਚਿੱਟੇ ਰੰਗ ਦੀ ਕਾਰ ਕੁੜੀਆਂ ਦੀ ਲਿਪਸਟਿਕ ਨਾਲ ਲਾਲ ਹੋ ਜਾਂਦੀ ਸੀ ਤੇ ਕੁੜੀਆਂ ਕਾਰ ਦੀ ਧੂੜ ਨਾਲ ਆਪਣੀ ਮਾਂਗ ਭਰਦੀਆਂ ਸਨ । 1965  ਵਿੱਚ ਰਾਜੇਸ਼ ਖੰਨਾ ਨੂੰ ਯੂਨਾਈਟਿਡ ਪ੍ਰੋਡਿਊਸਰ ਐਂਡ ਫਿਲਮ ਫੇਅਰ ਦੇ ਪ੍ਰਤਿਭਾ ਖੋਜ ਅਭਿਆਨ ਦੇ ਤਹਿਤ ਫਿਲਮ ਲਈ ਚੁਣਿਆ ਗਿਆ ਸੀ ਇਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ ।

https://www.youtube.com/watch?v=8IQDrdEJR_8

ਰਾਜੇਸ਼ ਖੰਨਾ ਦੀ ਪਹਿਲੀ ਫਿਲਮ ਰਾਜ਼ ਸੀ ਪਰ ਜਿਸ ਫਿਲਮ ਨੇ ਉਹਨਾਂ ਨੂੰ ਕੌਮੀ ਪੱਧਰ ਤੇ ਪਹਿਚਾਣ ਦਿਵਾਈ ਉਹ ਸੀ ਅਰਾਧਨਾ, ਇਹ ਫਿਲਮ ਬਣਾਈ ਗਈ ਤਾਂ ਸ਼ਰਮੀਲਾ ਟੈਗੋਰ ਲਈ ਸੀ ਪਰ ਇਸ ਨੇ ਪਹਿਚਾਣ ਬਣਾਈ ਰਾਜੇਸ਼ ਖੰਨਾ ਦੀ । ਇਸ ਫਿਲਮ ਤੋਂ ਬਾਅਦ ਰਾਜੇਸ਼ ਖੰਨਾ ਦੀ ਵੱਖਰੀ ਪਹਿਚਾਣ ਬਣ ਗਈ । ਦੇਸ਼ ਦੇ ਹਰ ਸਿਨੇਮਾ ਘਰ ਵਿੱਚ ਉਹਨਾਂ ਦੀਆਂ ਫਿਲਮਾਂ ਹੀ ਦਿਖਾਈਆਂ ਜਾਣ ਲੱਗੀਆਂ । 1959 ਤੋਂ ਲੈ ਕੇ 1975 ਤੱਕ ਰਾਜੇਸ਼ ਖੰਨਾ ਨੇ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦਿੱਤੀਆਂ ।

https://www.youtube.com/watch?v=95UdAo4JdJI

ਰਾਜੇਸ਼ ਖੰਨਾ ਵਿੱਚ ਇੱਕ ਮਾੜੀ ਆਦਤ ਵੀ ਸੀ । ਉਹ ਅਕਸਰ ਫਿਲਮ ਦੀ ਸ਼ੂਟਿੰਗ 'ਤੇ ਲੇਟ ਆਇਆ ਕਰਦੇ ਸਨ । ਵੈਸੇ ਤਾਂ ਰਾਜੇਸ਼ ਖੰਨਾ ਤੇ ਬਹੁਤ ਸਾਰੀਆਂ ਕੁੜੀਆਂ ਫਿਦਾ ਸਨ ਪਰ ਉਹਨਾਂ ਦੇ ਦਿਲ ਦੇ ਕਰੀਬ ਅੰਜੂ ਮਹਿੰਦਰੂ ਸੀ ਜਿਹੜੀ ਕਿ ਉਹਨਾਂ ਦੇ ਸਟਰਗਲ ਦੇ ਦਿਨਾਂ ਤੋਂ ਹੀ ਉਹਨਾਂ ਦੇ ਨਾਲ ਸੀ । ਕਹਿੰਦੇ ਨੇ ਕਿ ਚੰਗਾ ਸਮਾਂ ਹਮੇਸ਼ਾ ਨਹੀਂ ਰਹਿੰਦਾ ਇਸੇ ਇਸੇ ਲਈ ਰਾਜੇਸ਼ ਖੰਨਾ ਦੀ ਜ਼ਿੰਦਗੀ ਵਿੱਚ ਵੀ ਬੁਰਾ ਦੌਰ ਸ਼ੁਰੂ ਹੋ ਗਿਆ ਸੀ ।

https://www.youtube.com/watch?v=TbbRzRfWu5E

ਰਾਜੇਸ਼ ਖੰਨਾ ਨੇ ਰੋਮਾਂਟਿਕ ਫਿਲਮਾਂ ਨੂੰ ਛੱਡ ਕੇ ਕੁਝ ਅਜਿਹੀਆਂ ਫਿਲਮਾਂ ਕੀਤੀਆਂ ਜਿਨ੍ਹਾਂ ਨੇ ਉਹਨਾਂ ਦੇ ਕਰੀਅਰ ਨੂੰ ਬਹੁਤ ਨੁਕਸਾਨ ਪਹੁੰਚਾਇਆ । ਕਈ ਫਲਾਪ ਫਿਲਮਾਂ ਤੋਂ ਬਾਅਦ ਰਾਜੇਸ਼ ਖੰਨਾ ਨੇ ਸੌਤਨ ਫਿਲਮ ਰਾਹੀਂ ਇੱਕ ਵਾਰ ਫਿਰ ਬਾਲੀਵੁੱਡ ਵਿੱਚ ਆਪਣੀ ਧਾਕ ਜਮਾ ਲਈ ।ਇਸ ਫਿਲਮ ਦੀ ਸੂਟਿੰਗ ਦੌਰਾਨ ਹੀ ਰਾਜੇਸ਼ ਖੰਨਾ ਦਾ ਰੋਮਾਂਸ ਟੀਨਾ ਮੁਨੀਮ ਨਾਲ ਸ਼ੁਰੂ ਹੋਇਆ ਸੀ ਤੇ ਡਿੰਪਲ ਕਪਾਟੀਆ ਉਹਨਾਂ ਦੇ ਜੀਵਨ ਵਿੱਚ ਬਾਹਰ ਚਲੀ ਗਈ ਸੀ । ਆਪਣੇ ਆਖਰੀ ਸਮੇਂ ਰਾਜੇਸ਼ ਖੰਨਾ ਬਿਲਕੁੱਲ ਇਕੱਲੇ ਹੋ ਗਏ ਸਨ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਨੇ ਘੇਰ ਲਿਆ ਸੀ ।

https://www.youtube.com/watch?v=YN0WIihPuZw

ਉਹਨਾਂ ਦੇ ਚਾਹੁਣ ਵਾਲੇ ਉਹਨਾਂ ਦਾ ਹੌਸਲਾ ਵਧਾਉਂਦੇ ਸਨ ਪਰ ਉਹ ਜਾਣ ਗਏ ਸਨ ਕਿ ਫਿਲਮਾਂ ਦੇ ਪੈਕਅੱਪ ਵਾਂਗ ਉਹਨਾਂ ਦੀ ਜ਼ਿੰਦਗੀ ਦਾ ਵੀ ਪੈਕਅੱਪ ਹੋਣ ਵਾਲਾ ਹੈ ।

You may also like