Advertisment

ਰਾਜਕੁਮਾਰ ਰਾਓ ਦੀ ਲਾੜੀ ਪੱਤਰਲੇਖਾ ਨੇ ਨਹੀਂ ਲਗਾਈ ਸੀ ਸ਼ਗਨਾਂ ਦੀ ਮਹਿੰਦੀ, ਇਹ ਹੈ ਵੱਡੀ ਵਜ੍ਹਾ

author-image
By Rupinder Kaler
New Update
ਰਾਜਕੁਮਾਰ ਰਾਓ ਦੀ ਲਾੜੀ ਪੱਤਰਲੇਖਾ ਨੇ ਨਹੀਂ ਲਗਾਈ ਸੀ ਸ਼ਗਨਾਂ ਦੀ ਮਹਿੰਦੀ, ਇਹ ਹੈ ਵੱਡੀ ਵਜ੍ਹਾ
Advertisment
ਰਾਜਕੁਮਾਰ ਰਾਓ (rajkummar-rao) ਆਪਣੀ ਗਰਲਫ਼੍ਰੈਂਡ ਪੱਤਰਲੇਖਾ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਵਿਆਹ ਤੋਂ ਤੁਰੰਤ ਬਾਅਦ ਹੀ ਦੋਵਾਂ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਰਾਜਕੁਮਾਰ (rajkummar-rao)  ਅਤੇ ਉਨ੍ਹਾਂ ਦੀ ਪਤਨੀ ਪੱਤਰਲੇਖਾ ਬਹੁਤ ਹੀ ਸੋਹਣੇ ਨਜ਼ਰ ਆ ਰਹੇ ਹਨ। ਰਾਜਕੁਮਾਰ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਲਿਖਿਆ, 'ਆਖਿਰਕਾਰ 11 ਸਾਲ ਦੇ ਪਿਆਰ, ਰੋਮਾਂਸ, ਦੋਸਤੀ ਅਤੇ ਮਸਤੀ ਤੋਂ ਬਾਅਦ ਅੱਜ ਮੈਂ ਆਪਣੀ ਹਰ ਚੀਜ਼ ਨਾਲ ਵਿਆਹ ਕਰ ਲਿਆ...ਮੇਰੀ ਆਤਮਾ, ਮੇਰੀ ਸਭ ਤੋਂ ਵਧੀਆ ਦੋਸਤ, ਮੇਰਾ ਪਰਿਵਾਰ। publive-image Image Source-instagram ਹੋਰ ਪੜ੍ਹੋ :
Advertisment
ਇਸ ਦਿਨ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ ਪੁਖਰਾਜ ਭੱਲਾ ਤੇ ਦੀਸ਼ੂ ਸਿੱਧੂ Rajkummar Rao Image Source-instagram ਅੱਜ ਮੇਰੇ ਲਈ ਤੇਰਾ ਪਤੀ ਕਹੇ ਜਾਣ ਤੋਂ ਵੱਡੀ ਖੁਸ਼ੀ ਨਹੀਂ ਹੈ ਪੱਤਰਲੇਖਾ।' ਇਸ ਜੋੜੀ ਦੇ ਵਿਆਹ ਦੀਆਂ ਤਸਵੀਰਾਂ ਹਰ ਪਾਸੇ ਵਾਇਰਲ ਹੋ ਰਹੀਆਂ ਹਨ । ਪਰ ਕੀ ਤੁਸੀਂ ਜਾਣਦੇ ਹੋ ਕਿ ਪੱਤਰਲੇਖਾ ਨੇ ਆਪਣੇ ਵਿਆਹ ਤੇ ਸ਼ਗਨਾਂ ਦੀ ਮਹਿੰਦੀ ਨਹੀਂ ਲਗਾਈ । ਇਸ ਦੇ ਪਿੱਛੇ ਇੱਕ ਖ਼ਾਸ ਵਜ੍ਹਾ ਸੀ । ਵੈਸੇ ਵਿਆਹ ਵਿੱਚ ਮਹਿੰਦੀ ਲਗਾਉਣਾ ਆਮ ਗੱਲ ਹੈ । ਕਹਿੰਦੇ ਹਨ ਕਿ ਹਿੰਦੂ ਰੀਤੀ ਰਿਵਾਜ਼ਾਂ ਵਿੱਚ ਮਹਿੰਦੀ ਲਗਾਉਣਾ ਸ਼ਾਮਿਲ ਨਹੀਂ ਸੀ । publive-image Image Source-instagram ਮਹਿੰਦੀ ਲਗਾਉਣ ਦੀ ਰਸਮ ਮੁਗਲਾਂ ਦੇ ਆਉਣ ਤੋਂ ਬਾਅਦ ਸ਼ੁਰੂ ਹੋਈ । ਮੰਨਿਆ ਜਾਂਦਾ ਹੈ ਕਿ ਪੁਰਾਣੇ ਜ਼ਮਾਨੇ ਵਿੱਚ ਲੋਕ ਵਿਆਹਾਂ ਵਿੱਚ ਆਲਤਾ ਲਗਾਉਂਦੇ ਸਨ । ਜਿਸ ਨੂੰ ਪਾਨ ਦੇ ਪੱਤਿਆਂ ਨੂੰ ਪੀਸ ਕੇ ਬਣਾਇਆ ਜਾਂਦਾ ਸੀ । ਪੁਰਾਣੇ ਜ਼ਮਾਨੇ ਵਿੱਚ ਲੋਕ ਆਲਤੇ ਨਾਲ ਹੀ ਦੁਲਹਨ ਦੇ ਹੱਥਾਂ ਤੇ ਪੈਰਾਂ ਤੇ ਡਿਜ਼ਾਇਨ ਬਣਾਉਂਦੇ ਸਨ । ਬੰਗਾਲ ਵਿੱਚ ਅੱਜ ਵੀ ਲਾੜੀਆਂ ਆਲਤਾ ਲਗਾਉਂਦੀਆਂ ਹਨ । ਪੱਤਰਲੇਖਾ ਵੀ ਬੰਗਾਲੀ ਹੈ ਇਸੇ ਕਰਕੇ ਉਹਨਾਂ ਨੇ ਮਹਿੰਦੀ ਦੀ ਬਜਾਏ ਆਲਤਾ ਲਗਾਇਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment