ਰਾਜੂ ਸ਼੍ਰੀਵਾਸਤਵ ਦੀ ਧੀ ਨੇ ਆਪਣੀ ਬਹਾਦਰੀ ਨਾਲ ਮਾਂ ਦੀ ਬਚਾਈ ਸੀ ਜਾਨ, ਮਿਲਿਆ ਸੀ ਬਹਾਦਰੀ ਪੁਰਸਕਾਰ

written by Shaminder | August 19, 2022 01:03pm

ਰਾਜੂ ਸ਼੍ਰੀਵਾਸਤਵ (Raju Srivastav) ਹਸਤਪਾਲ ‘ਚ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਹੇ ਹਨ । ਹਰ ਕੋਈ ਉਨ੍ਹਾਂ ਦੀ ਸਿਹਤਯਾਬੀ ਦੇ ਲਈ ਅਰਦਾਸ ਕਰ ਰਿਹਾ ਹੈ । ਕਿਉਂਕਿ ਡਾਕਟਰਾਂ ਦੇ ਵੱਲੋਂ ਵੀ ਉਨ੍ਹਾਂ ਨੂੰ ਜਵਾਬ ਦੇ ਦਿੱਤਾ ਗਿਆ ਹੈ । ਇਸ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਸਲਾਮਤੀ ਦੇ ਲਈ ਦੁਆ ਕਰ ਰਿਹਾ ਹੈ । ਇਸੇ ਦਰਮਿਆਨ ਉਨ੍ਹਾਂ ਦੇ ਪਰਿਵਾਰ ਵੱਲੋਂ ਵੀ ਉਨ੍ਹਾਂ ਦੀ ਸਿਹਤਮੰਦੀ ਲਈ ਅਰਦਾਸ ਕਰਨ ਦੀ ਗੱਲ ਆਖੀ ਜਾ ਰਹੀ ਹੈ ।

Image Source: Twitter

ਹੋਰ ਪੜ੍ਹੋ : ਜਨਮ ਅਸ਼ਟਮੀ ਦੀ ਦੇਸ਼ ਭਰ ‘ਚ ਰੌਣਕ, ਦੇਬੀਨਾ ਬੈਨਰਜੀ ਦੀ ਧੀ ਵੀ ਕਿਊਟ ਅੰਦਾਜ਼ ‘ਚ ਆਈ ਨਜ਼ਰ, ਅਦਾਕਾਰਾ ਨੇ ਖ਼ਾਸ ਰਸਮ ਦਾ ਵੀਡੀਓ ਕੀਤਾ ਸਾਂਝਾ

ਪਰ ਇਸੇ ਦੌਰਾਨ ਉਨ੍ਹਾਂ ਦੇ ਪਰਿਵਾਰ ਖ਼ਾਸ ਕਰਕੇ ਉਨ੍ਹਾਂ ਦੀ ਧੀ ਦੀ ਬਹਾਦਰੀ ਦਾ ਕਿੱਸਾ ਕਾਫੀ ਵਾਇਰਲ ਹੋ ਰਿਹਾ ਹੈ । ਦਰਅਸਲ ਰਾਜੂ ਸ਼੍ਰੀਵਾਸਤਵ ਦੀ ਧੀ ਅੰਤਰਾ ਜਦੋਂ ਉਹ ਮਹਿਜ਼ ਬਾਰਾਂ ਸਾਲ ਦੀ ਸੀ ਤਾਂ ਉਸ ਨੇ ਆਪਣੀ ਬਹਾਦਰੀ ਦੁ ਨਲ ਆਪਣੇ ਘਰ ‘ਚ ਚੋਰਾਂ ਤੋਂ ਆਪਣੀ ਮਾਂ ਦੀ ਜਾਨ ਬਚਾਈ ਸੀ ।

Raju Srivastava's brother Kaju Srivastava also 'admitted' to AIIMS Delhi Image Source: Twitter

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦਾ ਡਿਜੀਟਲ ਪਲੈਟਫਾਰਮ ‘ਤੇ ਹੋਵੇਗਾ ਡੈਬਿਊ, ‘ਜੋਗੀ’ ਫ਼ਿਲਮ ‘ਚ ਆਉਣਗੇ ਨਜ਼ਰ

ਇਸੇ ਬਹਾਦਰੀ ਦੀ ਬਦੌਲਤ ਉਸ ਨੂੰ ਬਹਾਦਰੀ ਪੁਰਸਕਾਰ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ।ਪਰ ਇਨ੍ਹੀਂ ਦਿਨੀਂ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਹੇ ਹਨ । ਜਿਸ ਕਾਰਨ ਪੂਰਾ ਦੇਸ਼ ਉਨ੍ਹਾਂ ਦੀ ਸਲਾਮਤੀ ਦੀ ਦੁਆ ਕਰ ਰਿਹਾ ਹੈ ।

Raju Srivastava's health condition: Comedian's manager refutes reports of Raju being brain dead Image Source: Google

ਰਾਜੂ ਸ਼੍ਰੀਵਾਸਤਵ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਲਾਫਟਰ ਚੈਲੇਂਜ ਦੇ ਜ਼ਰੀਏ ਉਨ੍ਹਾਂ ਨੇ ਪੂਰੇ ਦੇਸ਼ ‘ਚ ਆਪਣੀ ਵੱਖਰੀ ਪਛਾਣ ਬਣਾਈ ਸੀ ਅਤੇ ਉਹ ਹੁਣ ਤੱਕ ਕਈ ਕਾਮੇਡੀ ਫ਼ਿਲਮਾਂ ‘ਚ ਆਪਣੀ ਕਾਮੇਡੀ ਦੇ ਨਾਲ ਲੋਕਾਂ ਨੂੰ ਹਸਾ ਚੁੱਕੇ ਹਨ ।

 

 

You may also like