ਰਾਜਵੀਰ ਜਵੰਦਾ ਤੇ ਸੁਦੇਸ਼ ਕੁਮਾਰੀ ਦਾ ਨਵਾਂ ਗੀਤ ‘ਪਟਿਆਲੇ ਵਾਲਾ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

written by Lajwinder kaur | June 21, 2021

ਦਮਦਾਰ ਆਵਾਜ਼ ਦੇ ਮਾਲਿਕ ਰਾਜਵੀਰ ਜਵੰਦਾ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਚੱਕਵੇਂ ਗੀਤ ਦੇ ਨਾਲ ਦਰਸ਼ਕਾਂ ਜੀ ਕਚਹਿਰੀ ‘ਚ ਹਾਜ਼ਿਰ ਹੋਏ ਨੇ। ਜੀ ਹਾਂ ਇਸ ਗੀਤ ਨੂੰ ਰਾਜਵੀਰ ਜਵੰਦਾ ਤੇ ਸੁਦੇਸ਼ ਕੁਮਾਰੀ ਨੇ ਮਿਲਕੇ ਗਾਇਆ ਹੈ। ਪਟਿਆਲੇ ਵਾਲਾ ‘Patiale Wala’ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

inside image of patiale wala song Image Source: youtube

ਹੋਰ ਪੜ੍ਹੋ : ਸ਼ਿੰਦੇ ਗਰੇਵਾਲ ਦੇ ਪਟਕਾ ਬੰਨਦੇ ਨਜ਼ਰ ਆਏ ਗਾਇਕ ਦਿਲਜੀਤ ਦੋਸਾਂਝ, ਹਰ ਇੱਕ ਨੂੰ ਖੂਬ ਪਸੰਦ ਆ ਰਹੀ ਹੈ ਇਹ ਤਸਵੀਰ

: ਦਰਸ਼ਨ ਔਲਖ ਦਾ ਨਵਾਂ ਗੀਤ “ਸਤਲੁਜ ਦਾ ਪਾਣੀ” ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

rajvir jawand new song Image Source: youtube

ਇਸ ਗੀਤ 'ਚ ਮੁੰਡੇ ਕੁੜੀ ਦੇ ਪਿਆਰ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ਜੇ ਗੱਲ ਕਰੀਏ ਗਾਣੇ ਦੇ ਬੋਲਾਂ ਤੋਂ ਲੈ ਕੇ ਮਿਊਜ਼ਿਕ ਉਹ Kulshan Sandhu ਨੇ ਤਿਆਰ ਕੀਤਾ ਹੈ। ਗੀਤ ਦੇ ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਰਾਜਵੀਰ ਜਵੰਦਾ ਤੇ ਫੀਮੇਲ ਮਾਡਲ Himanshi Prasher । ਮਿਊਜ਼ਿਕ ਵੀਡੀਓ ਤਿਆਰ ਕੀਤਾ ਹੈ Prince 810 ਵਾਲੇ ਨੇ। ਚੱਕਵੀਂ ਬੀਟ ਵਾਲਾ ਰੋਮਾਂਟਿਕ ਸੌਂਗ ਰਾਜਵੀਰ ਜਵੰਦਾ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤਾ ਗਿਆ ਹੈ। ਇੱਕ ਮਿਲੀਅਨ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸ ਸਕਦੇ ਹੋ।

inside image of patiale wala song Image Source: youtube

ਜੇ ਗੱਲ ਕਰੀਏ ਰਾਜਵੀਰ ਜਵੰਦਾ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ‘ਅੰਬਰਾਂ ਦੇ ਚੰਨ ਵਰਗਾ’, ਸਰਦਾਰੀ, ਸਰਨੇਮ, ਪੰਜਾਬਣ, ਕੰਗਣੀ, ਬੈਨ, ਡਰੀਮ ਵਰਗੇ ਕਈ ਬਾਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਰਹੇ ਨੇ।


 

You may also like