ਰਾਖੀ ਸਾਵੰਤ ਨੇ ਪਤੀ ‘ਤੇ ਲਗਾਏ ਕੁੱਟਮਾਰ ਦੇ ਇਲਜ਼ਾਮ, ਪਤੀ ਤੋਂ ਵਾਪਸ ਮੰਗੇ ਡੇਢ ਕਰੋੜ, ਵੇਖੋ ਵੀਡੀਓ
ਰਾਖੀ ਸਾਵੰਤ ਨੇ ਪਤੀ ‘ਤੇ ਲਗਾਏ ਕੁੱਟਮਾਰ ਦੇ ਇਲਜ਼ਾਮ, ਪਤੀ ਤੋਂ ਵਾਪਸ ਮੰਗੇ ਡੇਢ ਕਰੋੜ, ਵੇਖੋ ਵੀਡੀਓ
ਰਾਖੀ ਸਾਵੰਤ (Rakhi Sawant) ਅਤੇ ਉਸ ਦੇ ਪਤੀ ਆਦਿਲ (Adil) ਦਰਮਿਆਨ ਕੁਝ ਵੀ ਠੀਕ ਨਹੀਂ ਚੱਲ ਰਿਹਾ । ਅਦਾਕਾਰਾ ਲਗਾਤਾਰ ਆਪਣੇ ਪਤੀ ਦੇ ਖਿਲਾਫ ਇਲਜ਼ਾਮ ਲਗਾ ਰਹੀ ਹੈ । ਬੀਤੇ ਦਿਨ ਅਦਾਕਾਰਾ ਨੇ ਇੱਕ ਵੀਡੀਓ ਸਾਂਝਾ ਕਰਕੇ ਦੱਸਿਆ ਸੀ ਕਿ ਉਸ ਦੇ ਪਤੀ ਆਦਿਲ ਦਾ ਕਿਸੇ ਹੋਰ ਕੁੜੀ ਦੇ ਨਾਲ ਚੱਕਰ ਚੱਲ ਰਿਹਾ ਹੈ । ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ‘ਤੇ ਆਦਿਲ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਸੀ ।

ਹੋਰ ਪੜ੍ਹੋ : ਫ਼ਿਲਮ ‘ਕਲੀ ਜੋਟਾ’ ‘ਚ ਆਪਣੇ ਕਿਰਦਾਰ ਲਈ ਨੀਰੂ ਨੇ ਬਾਜਵਾ ਨੇ ਕੀਤੀ ਕਿੰਨੀ ਮਿਹਨਤ, ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ
ਆਦਿਲ ਦਾ ਇੱਕ ਹੋਰ ਵੀਡੀਓ ਆਇਆ ਸਾਹਮਣੇ
ਆਦਿਲ ਦਾ ਹੁਣ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਦੀ ਆਵਾਜ਼ ਸੁਣਾਈ ਦੇ ਰਹੀ ਹੈ । ਜਿਸ ‘ਚ ਅਦਾਕਾਰਾ ਆਪਣੇ ਪਤੀ ਆਦਿਲ ਤੋਂ ਆਪਣੇ ਡੇਢ ਕਰੋੜ ਦੀ ਮੰਗ ਕਰ ਰਹੀ ਹੈ । ਅਦਾਕਾਰਾ ਕਹਿ ਰਹੀ ਹੈ ਕਿ ਮੇਰੇ ਡੇਢ ਕਰੋੜ ਕਦੋਂ ਵਾਪਸ ਕਰੇਗਾ । ਜਿਸ ‘ਤੇ ਆਦਿਲ ਨੇ ਕਿਹਾ ਹੈ ਕਿ ਉਹ ਚਾਰ ਮਹੀਨਿਆਂ ‘ਚ ਉਸ ਦੀ ਡੇਢ ਕਰੋੜ ਦੀ ਰਕਮ ਵਾਪਸ ਕਰ ਦੇਵੇਗਾ ।
Image Source : Instagram
ਹੋਰ ਪੜ੍ਹੋ : ਨੀਰੂ ਬਾਜਵਾ ਦੀ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ
ਵੀਡੀਓ ‘ਚ ਰਾਖੀ ਇਹ ਵੀ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ਇਹ ਉਸ ਦੀ ਮਿਹਨਤ ਦੀ ਕਮਾਈ ਹੈ ਅਤੇ ਉਸ ਨੇ ਮਿਹਨਤ ਦੇ ਨਾਲ ਕਮਾਏ ਸਨ ।
View this post on Instagram
ਇਸ ਵੀਡੀਓ ਤੋਂ ਇਲਾਵਾ ਆਦਿਲ ਦਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਹੈ । ਜਿਸ ‘ਚ ਉਹ ਆਪਣੀਆਂ ਗੱਡੀਆਂ ਦੇ ਬਾਰੇ ਗੱਲਬਾਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।
Image Source : Instagram
ਰਾਖੀ ਨੇ ਪਤੀ ‘ਤੇ ਕੁੱਟਮਾਰ ਦੇ ਵੀ ਲਾਏ ਸਨ ਇਲਜ਼ਾਮ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਆਪਣੇ ਪਤੀ ਆਦਿਲ ‘ਤੇ ਉਸ ਦੇ ਨਾਲ ਕੁੱਟਮਾਰ ਕਰਨ ਦੇ ਵੀ ਇਲਜ਼ਾਮ ਲਗਾਏ ਸਨ ।
View this post on Instagram
ਇਸ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਜਿਸ ‘ਚ ਡਾਕਟਰ ਵੱਲੋਂ ਲਿਖੀ ਪ੍ਰੈਸਕ੍ਰਿਪਸ਼ਨ ਦੀ ਤਸਵੀਰ ਵਾਇਰਲ ਹੋਈ ਸੀ । ਇਸ ਤੋਂ ਇਲਾਵਾ ਰਾਖੀ ਨੇ ਆਪਣੇ ਜ਼ਖਮਾਂ ਦੇ ਨਿਸ਼ਾਨ ਵੀ ਵਿਖਾਏ ਸਨ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
