ਰਾਖੀ ਸਾਵੰਤ ਮੀਡੀਆ ਨਾਲ ਗੱਲਬਾਤ ਦੌਰਾਨ ਹੋਈ ਭਾਵੁਕ, ਕਿਹਾ ਪਤੀ ‘ਤੇ ਨਹੀਂ ਰਿਹਾ ਵਿਸ਼ਵਾਸ਼, ਸਹੁਰਾ ਪਰਿਵਾਰ ‘ਤੇ ਵੀ ਲਾਏ ਇਲਜ਼ਾਮ
ਰਾਖੀ ਸਾਵੰਤ ਮੀਡੀਆ ਨਾਲ ਗੱਲਬਾਤ ਦੌਰਾਨ ਹੋਈ ਭਾਵੁਕ, ਕਿਹਾ ਪਤੀ ‘ਤੇ ਨਹੀਂ ਰਿਹਾ ਵਿਸ਼ਵਾਸ਼, ਸਹੁਰਾ ਪਰਿਵਾਰ ‘ਤੇ ਵੀ ਲਾਏ ਇਲਜ਼ਾਮ
ਪਿਛਲੇ ਕਈ ਦਿਨਾਂ ਤੋਂ ਅਦਾਕਾਰਾ ਰਾਖੀ ਸਾਵੰਤ (Rakhi Sawant) ਨਿੱਜੀ ਜ਼ਿੰਦਗੀ ਨੂੰ ਲੈ ਕੇ ਪ੍ਰੇਸ਼ਾਨ ਚੱਲ ਰਹੀ ਹੈ । ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ । ਜਿਸ ‘ਚ ਰਾਖੀ ਸਾਵੰਤ ਆਪਣੀ ਆਪਬੀਤੀ ਬਿਆਨ ਕਰਦੀ ਹੋਈ ਨਜ਼ਰ ਆ ਰਹੀ ਹੈ । ਹੁਣ ਰਾਖੀ ਸਾਵੰਤ ਦਾ ਇੱਕ ਹੋਰ ਵੀਡੀਓ (Video) ਸਾਹਮਣੇ ਆਇਆ ਹੈ ।
Image Source : Instagram
ਹੋਰ ਪੜ੍ਹੋ : ਫ਼ਿਲਮ ‘ਕਲੀ ਜੋਟਾ’ ‘ਚ ਕੁਝ ਦ੍ਰਿਸ਼ਾਂ ਨੂੰ ਲੈ ਕੇ ਇਤਰਾਜ਼, ਜਾਣੋ ਕਿਸ ਨੇ ਚੁੱਕੇ ਸਵਾਲ
ਪਤੀ ਨੇ ਦਿੱਤਾ ਭਰੋਸਾ
ਰਾਖੀ ਸਾਵੰਤ (Rakhi Sawant)ਦੇ ਪਤੀ ਦੇ ਖਿਲਾਫ ਕਾਰਵਾਈ ਚੱਲ ਰਹੀ ਹੈ । ਇਸੇ ਦੌਰਾਨ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਪਤੀ ਦੇ ਬਾਰੇ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਰਾਖੀ ਸਾਵੰਤ ਰੋ-ਰੋ ਕੇ ਆਪਣੇ ਦਿਲ ਦਾ ਹਾਲ ਬਿਆਨ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਉਹ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਉਸ ਦੇ ਪਤੀ ਨੇ ਵਾਰ ਵਾਰ ਉਸ ਦੇ ਨਾਲ ਵਾਅਦਾ ਖਿਲਾਫੀ ਕੀਤੀ ਹੈ ਅਤੇ ਹੁਣ ਆਦਿਲ (Adil)ਉਸ ਨੂੰ ਕਹਿ ਰਿਹਾ ਹੈ ਕਿ ਉਹ ਉਸ ਦੇ ਨਾਲ ਕੁੱਟਮਾਰ ਨਹੀਂ ਕਰੇਗਾ ।
Image Source : Instagram
ਹੋਰ ਪੜ੍ਹੋ : ਅਮਰ ਨੂਰੀ ਨੇ ਹਿੰਦੀ ਗੀਤ ‘ਤੇ ਬਣਾਇਆ ਖ਼ੂਬਸੂਰਤ ਵੀਡੀਓ, ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ
ਇਸ ਦੇ ਨਾਲ ਹੀ ਰਾਖੀ ਨੇ ਦੱਸਿਆ ਕਿ ਉਸ ਨੇ ਪੂਰੇ ਪੈਸੇ ਵਾਪਸ ਕਰਨ ਦਾ ਵੀ ਭਰੋਸਾ ਦਿੱਤਾ ਹੈ । ਰਾਖੀ ਨੇ ਕਿਹਾ ਕਿ ਉਸ ਦਾ ਪਤੀ ਕਹਿੰਦਾ ਹੈ ਕਿ ਉਹ ਕਸਮ ਖਾਂਦਾ ਹੈ ਕਿ ਦੁਬਾਰਾ ਕਦੇ ਵੀ ਉਸ ਦੇ ਨਾਲ ਇਹੋ ਜਿਹਾ ਵਰਤਾਉ ਨਹੀਂ ਕਰੇਗਾ । ਪਰ ਮੈਂ ਥੱਕ ਚੁੱਕੀ ਹਾਂ, ਪਹਿਲਾਂ ਵੀ ਉਹ ਕਈ ਵਾਰ ਕਸਮ ਖਾ ਚੁੱਕਿਆ ਹੈ ਅਤੇ ਹਰ ਵਾਰ ਉੇਸ ਨੇ ਵਾਅਦਾ ਖਿਲਾਫੀ ਹੀ ਕੀਤੀ ਹੈ ।
image Source : Instagram
ਰਾਖੀ ਨੇ ਆਦਿਲ ਦੇ ਮਾਪਿਆਂ ‘ਤੇ ਵੀ ਲਗਾਇਆ ਇਲਜ਼ਾਮ
ਰਾਖੀ ਸਾਵੰਤ ਨੇ ਆਪਣੇ ਸਹੁਰਾ ਪਰਿਵਾਰ ‘ਤੇ ਵੀ ਗੰਭੀਰ ਇਲਜ਼ਾਮ ਲਗਾਏ ਹਨ । ਰਾਖੀ ਸਾਵੰਤ ਨੇ ਕਿਹਾ ਕਿ ਆਦਿਲ ਦੇ ਮਾਪਿਆਂ ਨੇ ਵੀ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਹਨ । ਦੱਸ ਦਈਏ ਕਿ ਰਾਖੀ ਦੇ ਪਤੀ ਆਦਿਲ ਦੇ ਖਿਲਾਫ ਕਾਰਵਾਈ ਚੱਲ ਰਹੀ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
