
ਬਾਲੀਵੁੱਡ ਵਿੱਚ ਕੋਰੋਨਾ ਵਾਇਰਸ ਕਰਕੇ ਹੁਣ ਤੱਕ ਕਈ ਫਿਲਮੀ ਸਿਤਾਰਿਆਂ ਦੀ ਮੌਤ ਹੋ ਗਈ ਹੈ, ਇਹਨਾਂ ਮੌਤਾਂ ਨੂੰ ਲੈ ਕੇ ਰਾਖੀ ਸਾਵੰਤ ਨੇ ਚਿੰਤਾ ਜਤਾਈ ਹੈ । ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਸੋਸ਼ਲ ਮੀਡੀਆ ਤੇ ਵਾਇਰਲ ਇੱਕ ਵੀਡੀਓ ਵਿੱਚ ਰਾਖੀ ਨਿੱਕੀ ਤੰਬੋਲੀ ਦੇ ਭਰਾ ਦੀ ਮੌਤ ਤੇ ਅਫਸੋਸ ਜਤਾ ਰਹੀ ਹੈ ।

ਹੋਰ ਪੜ੍ਹੋ :
ਕੋਰੋਨਾ ਵਾਇਰਸ ਨੇ ਅਦਾਕਾਰਾ ਸ਼੍ਰੀਪਦਾ ਦੀ ਲਈ ਜਾਨ

ਇਸ ਦੇ ਨਾਲ ਹੀ ਰਾਖੀ ਪ੍ਰਮਾਤਾਮਾ ਪ੍ਰਤੀ ਆਪਣਾ ਵਿਸ਼ਵਾਸ਼ ਜਤਾਉਂਦੇ ਹੋਏ ਕਹਿੰਦੀ ਹੈ ਮੈਨੂੰ ਤੇ ਮੇਰੇ ਪਰਿਵਾਰ ਵਿਚ ਕਿਸੇ ਨੂੰ ਕੋਰੋਨਾ ਨਹੀਂ ਹੋ ਸਕਦਾ ਲੱਗੇਗਾ, ਇਸ ਲਈ ਮੈਂ ਚਾਹੁੰਦੀ ਹਾਂ ਕੋਰੋਨਾ ਵੈਕਸੀਨ ਦਾ ਜੋ ਟੀਕਾ ਮੈਨੂੰ ਲੱਗਣਾ ਹੈ ਉਹ ਕਿਸੇ ਲੋੜਵੰਦ ਨੂੰ ਲੱਗ ਜਾਵੇ ।

ਰਾਖੀ ਕਹਿੰਦੀ ਹੈ ਕਿ ਮੇਰੀਆਂ ਰੰਗਾਂ ਵਿੱਚ ਪ੍ਰਭੂ ਯੀਸ਼ੂ ਦਾ ਖੂਨ ਦੌੜ ਰਿਹਾ ਹੈ । ਇਸ ਲਈ ਮੈਨੂੰ ਕੋਰੋਨਾ ਨਹੀਂ ਹੋ ਸਕਦਾ । ਇਸ ਦੌਰਾਨ ਰਾਖੀ ਨੇ ਦੇਸ਼ ਵਿਚ ਟੀਕਿਆਂ ਦੀ ਘਾਟ ‘ਤੇ ਚਿੰਤਾ ਜ਼ਾਹਰ ਕੀਤੀ ।
View this post on Instagram
ਤੁਹਾਨੂੰ ਦੱਸ ਦੇਈਏ ਕਿ ਰਾਖੀ ਦੀ ਮਾਂ ਕੈਂਸਰ ਨਾਲ ਜੂਝ ਰਹੀ ਹੈ, ਹਾਲ ਹੀ ਵਿੱਚ ਇੱਕ ਖ਼ਬਰ ਆਈ ਸੀ ਕਿ ਸਲਮਾਨ ਅਤੇ ਸੋਹੇਲ ਖਾਨ ਦੀ ਮਦਦ ਨਾਲ ਰਾਖੀ ਦੀ ਮਾਂ ਜਯਾ ਦਾ ਇਲਾਜ਼ ਹੋਇਆ ਹੈ ।