ਰਾਖੀ ਸਾਵੰਤ ਨੇ ਕਰਵਾ ਲਈ ਮੰਗਣੀ! ਮੰਗੇਤਰ ਆਦਿਲ ਦੇ ਪਰਿਵਾਰ ਵਾਲਿਆਂ ਨੂੰ ਨਹੀਂ ਪਸੰਦ ਸੀ ਰਿਸ਼ਤਾ

written by Shaminder | May 24, 2022

ਬਾਲੀਵੁੱਡ ਦੀ ਡਰਾਮਾ ਕਵੀਨ ਰਾਖੀ ਸਾਵੰਤ (Rakhi Sawant)  ਅਕਸਰ ਆਪਣੀਆਂ ਹਰਕਤਾਂ ਕਾਰਨ ਚਰਚਾ ‘ਚ ਰਹਿੰਦੀ ਹੈ । ਉਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਕੁਝ ਮਹੀਨੇ ਪਹਿਲਾਂ ਰਾਖੀ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਵਿਆਹ ਕਰਵਾ ਲਿਆ ਹੈ । ਪਰ ਬਿੱਗ ਬੌਸ ਤੋਂ ਬਾਹਰ ਆ ਕੇ ਰਾਖੀ ਸਾਵੰਤ ਨੇ ਇਸ ਵਿਆਹ ‘ਤੇ ਬਿਆਨ ਦਿੱਤਾ ਸੀ ਕਿ ਉਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ ਹੈ ।

Rakhi Sawant image From instagram

ਹੋਰ ਪੜ੍ਹੋ : ਰਾਖੀ ਸਾਵੰਤ ਨੇ ਕੀਤਾ ਸਲਮਾਨ ਖ਼ਾਨ ਦਾ ਸਮਰਥਨ, ਸਲਮਾਨ ਬਾਰੇ ਆਖੀ ਇਹ ਗੱਲ

ਪਰ ਹੁਣ ਮੁੜ ਤੋਂ ਰਾਖੀ ਆਪਣੇ ਖਾਸ ਦੋਸਤ ਨੂੰ ਲੈ ਕੇ ਚਰਚਾ ‘ਚ ਹੈ । ਜਿਸ ਨੂੰ ਲੈ ਕੇ ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਰਾਖੀ ਨੇ ਉਸ ਦੇ ਨਾਲ ਮੰਗਣੀ ਕਰਵਾ ਲਈ ਹੈ । ਆਦਿਲ ਦੁਰਾਨੀ ਨਾਂਅ ਦੇ ਇਸ ਸ਼ਖਸ ਦੇ ਨਾਲ ਰਾਖੀ ਨੇ ਮੰਗਣੀ ਕਰਵਾ ਕੇ ਨਵੇਂ ਰਿਸ਼ਤੇ ਦੀ ਸ਼ੁਰੂਆਤ ਵੀ ਕਰ ਲਈ ਹੈ ।

Rakhi sawant 1 Image Source: Instagram

ਹੋਰ ਪੜ੍ਹੋ : ਰਾਖੀ ਸਾਵੰਤ ਨੇ ਅਫਸਾਨਾ ਖ਼ਾਨ ਦੇ ਵਿਆਹ ‘ਚ ਰਿਬਨ ਕਟਾਈ ਰਸਮ ਦੇ ਮੰਗੇ ਏਨੇਂ ਪੈਸੇ, ਵੇਖੋ ਵੀਡੀਓ

ਖ਼ਬਰਾਂ ਮੁਤਾਬਕ ਡਰਾਮਾ ਕਵੀਨ ਇਸ ਸ਼ਖਸ ਦੇ ਨਾਲ ਰਿਲੇਸ਼ਨਸ਼ਿਪ ‘ਚ ਹੈ । ਪਤੀ ਰਿਤੇਸ਼ ਦੇ ਨਾਲੋਂ ਵੱਖ ਹੋਣ ਤੋਂ ਬਾਅਦ ਰਾਖੀ ਦੀ ਪ੍ਰੇਮ ਕਹਾਣੀ ਆਦਿਲ ਦੇ ਨਾਲ ਸ਼ੁਰੂ ਹੋ ਗਈ ਸੀ । ਕੁਝ ਦਿਨ ਪਹਿਲਾਂ ਇਹ ਖਬਰਾਂ ਵੀ ਆਈਆਂ ਸਨ ਕਿ ਆਦਿਲ ਦਾ ਪਰਿਵਾਰ ਇਸ ਰਿਸ਼ਤੇ ਲਈ ਰਾਜ਼ੀ ਨਹੀਂ ਸੀ ।

rakhi sawant Image Source: Instagram

ਪਰ ਹੁਣ ਇਸ ਵਿਰੋਧ ਦੇ ਬਾਵਜੂਦ ਖ਼ਬਰਾਂ ਆ ਰਹੀਆਂ ਹਨ ਕਿ ਰਾਖੀ ਨੇ ਆਪਣੇ ਬੁਆਏ ਫ੍ਰੈਂਡ ਆਦਿਲ ਦੇ ਨਾਲ ਮੰਗਣੀ ਕਰਵਾ ਲਈ । ਜਿਸ ਤੋਂ ਬਾਅਦ ਰਾਖੀ ਦੇ ਫੈਨਸ ਵੀ ਇਹ ਖ਼ਬਰ ਆਉਣ ਤੋਂ ਬਾਅਦ ਬਹੁਤ ਉਤਸ਼ਾਹਿਤ ਹਨ । ਪਰ ਇਨ੍ਹਾਂ ਖ਼ਬਰਾਂ ਦੀ ਕੀ ਸਚਾਈ ਹੈ ਇਹ ਤਾਂ ਰਾਖੀ ਹੀ ਬਿਹਤਰ ਦੱਸ ਸਕਦੀ ਹੈ । ਕਿਉਂਕਿ ਇਸ ਤੋਂ ਪਹਿਲਾਂ ਵੀ ਰਾਖੀ ਸਾਵੰਤ ਬਾਰੇ ਕਈ ਵਾਰ ਇਸ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ ।

 

View this post on Instagram

 

A post shared by Viral Bhayani (@viralbhayani)

You may also like