 Trending:
Trending:
						 
            
					ਕੋਰੋਨਾ ਦੀ ਵੈਕਸੀਨ ਲਗਵਾਉਣ ਪਹੁੰਚੀ ਰਾਖੀ ਸਾਵੰਤ ਦਾ ਡਰ ਨਾਲ ਹੋਇਆ ਬੁਰਾ ਹਾਲ, ਸੋਸ਼ਲ ਮੀਡੀਆ ‘ਤੇ ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ
ਬਾਲੀਵੁੱਡ ਦੀ ਡਰਾਮਾ ਕੁਈਨ ਯਾਨੀ ਕਿ ਰਾਖੀ ਸਾਵੰਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਕੁਝ ਨਾ ਕੁਝ ਨਵਾਂ ਪੋਸਟ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਵੀਡੀਓ ਪੋਸਟ ਕੀਤੀ ਹੈ ਜਿਸ ‘ਚ ਉਹ ਕੋਰੋਨਾ ਵੈਕਸੀਨ ਦਾ ਪਹਿਲਾ ਡੋਜ਼ ਲੈਂਦੀ ਹੋਈ ਨਜ਼ਰ ਆ ਰਹੀ ਹੈ।
 Image Source: Instagram
 Image Source: Instagram
ਹੋਰ ਪੜ੍ਹੋ : ਗੁੱਗੂ ਗਿੱਲ ਖੇਤ ‘ਚ ਕੰਮ ਕਰਦੇ ਆਏ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਐਕਟਰ ਦਾ ਇਹ ਦੇਸੀ ਅੰਦਾਜ਼

Image Source: Instagramਇਸ ਵੀਡੀਓ ‘ਚ ਰਾਖੀ ਸਾਵੰਤ ਟੀਕਾ ਦੇ ਡਰ ਤੋਂ ਘਬਰਾਈ ਹੋਈ ਨਜ਼ਰ ਆ ਰਹੀ ਹੈ। ਡਰ ਦੇ ਮਾਰੇ ਉਹ ਆਪਣਾ ਆਉਣ ਵਾਲੇ ਨਵੇਂ ਮਿਊਜ਼ਿਕ ਵੀਡੀਓ ਦਾ ਗੀਤ ਗਾਉਣ ਲੱਗ ਜਾਂਦੀ ਹੈ। ਇਸ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਨੇ ਤੇਰੇ ਡਰੀਮ ਮੈ ਮੇਰੀ ਐਂਟਰੀ, ਮੇਰੇ ਡਰੀਮ ਮੈ ਤੇਰੀ ਐਂਟਰੀ..। ਜਦੋਂ ਰਾਖੀ ਦੇ ਟੀਕਾ ਲੱਗ ਜਾਂਦਾ ਹੈ ਤਾਂ ਉਹ ਬਹੁਤ ਹੈਰਾਨ ਹੁੰਦੀ ਹੈ ਤੇ ਨਾਲ ਹੀ ਸਭ ਨੂੰ ਕੋਰੋਨਾ ਦੀ ਵੈਕਸੀਨ ਲੈਣ ਦੀ ਸਲਾਹ ਦਿੰਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਦੇਖਿਆ ਜਾ ਰਿਹਾ ਹੈ। ਪ੍ਰਸ਼ੰਸਕ ਤੇ ਕਲਾਕਾਰ ਵੀ ਮਜ਼ੇਦਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
 Image Source: Instagram
 Image Source: Instagram
ਰਾਖੀ ਸਾਵੰਤ ਬਿੱਗ ਬੌਸ ਸੀਜ਼ਨ 14 ‘ਚ ਵੀ ਨਜ਼ਰ ਆਈ ਸੀ । ਰਾਖੀ ਸਾਵੰਤ ਦੀਆਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ।
View this post on Instagram
 
					 
					 
					 
					