ਬਿੱਗ ਬੌਸ ਦੇ ਘਰ ‘ਚ ਆਪਣੇ ਪਤੀ ਦੇ ਨਾਲ ਨਜ਼ਰ ਆਏਗੀ ਰਾਖੀ ਸਾਵੰਤ

Written by  Shaminder   |  November 24th 2021 05:55 PM  |  Updated: November 24th 2021 05:55 PM

ਬਿੱਗ ਬੌਸ ਦੇ ਘਰ ‘ਚ ਆਪਣੇ ਪਤੀ ਦੇ ਨਾਲ ਨਜ਼ਰ ਆਏਗੀ ਰਾਖੀ ਸਾਵੰਤ

ਰਾਖੀ ਸਾਵੰਤ (Rakhi Sawant )ਜਲਦ ਹੀ ਬਿੱਗ ਬੌਸ ਘਰ ‘ਚ ਆਪਣਾ ਜਲਵਾ ਵਿਖਾਉਂਦੀ ਨਜ਼ਰ ਆਏਗੀ।ਇਸ ਵਾਰ ਖ਼ਾਸ ਗੱਲ ਇਹ ਹੈ ਕਿ ਰਾਖੀ ਸਾਵੰਤ ਇਸ ਵਾਰ ਆਪਣੇ ਪਤੀ (Husband ) ਰਿਤੇਸ਼ ਦੇ ਨਾਲ ਬਿੱਗ ਬੌਸ ‘ਚ ਨਜ਼ਰ ਆਏਗੀ ।ਰਾਖੀ ਸਾਵੰਤ ਵਾਈਲਡ ਕਾਰਡ ਦੇ ਜ਼ਰੀਏ ਬਿੱਗ ‘ਚ ਐਂਟਰੀ ਕਰੇਗੀ । ਪਿਛਲੇ ਸੀਜ਼ਨ ‘ਚ ਰਾਖੀ ਦੇ ਪਤੀ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ ।ਇਸ ਸੀਜ਼ਨ ‘ਚ ਰਾਖੀ ਆਪਣੇ ਪਤੀ ਦੇ ਨਾਲ ਨਜ਼ਰ ਆਏਗੀ ।ਦੱਸ ਦਈਏ ਕਿ ਆਪਣੇ ਬੜਬੋਲੇ ਅਤੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਰਾਖੀ ਸਾਵੰਤ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ ।

rakhi-sawant image From instagram

ਹੋਰ ਪੜ੍ਹੋ : ਮਿਸ ਪੂਜਾ ਦਾ ਬੇਟਾ ਛੇ ਮਹੀਨੇ ਦਾ ਹੋਇਆ, ਗਾਇਕਾ ਨੇ ਕੇਕ ਕੱਟ ਕੇ ਮਨਾਈ ਖੁਸ਼ੀ

ਉਸ ਦੇ ਵਿਆਹ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲੀਆਂ ਸਨ ।ਉਸ ਨੇ ਆਪਣੇ ਵਿਆਹ ਦੀ ਖ਼ਬਰ ਸਭ ਤੋਂ ਛਿਪਾ ਕੇ ਰੱਖੀ ਸੀ । ਪਰ ਕਾਫੀ ਦੇਰ ਬਾਅਦ ਇਸ ਦਾ ਖੁਲਾਸਾ ਕੀਤਾ ਸੀ ਕਿ ਉਸ ਨੇ ਵਿਆਹ ਕਰਵਾ ਲਿਆ ਹੈ । ਪਰ ਆਪਣੇ ।ਪਤੀ ਦਾ ਚਿਹਰਾ ਕਦੇ ਵੀ ਉਸ ਨੇ ਨਹੀਂ ਦਿਖਾਇਆ ਅਤੇ ਨਾਂ ਹੀ ਕਦੇ ਉਸ ਦੀ ਕੋਈ ਤਸਵੀਰ ਸਾਂਝੀ ਕੀਤੀ ਸੀ ।

rakhi-sawant image From instagram

ਪਰ ਹੁਣ ਰਾਖੀ ਸਾਵੰਤ ਆਖਿਰਕਾਰ ਆਪਣੇ ਪਤੀ ਦੇ ਬਾਰੇ ਨਾਂ ਸਿਰਫ ਸਭ ਨੂੰ ਜਾਣੂੰ ਕਰਵਾਏਗੀ, ਬਲਕਿ ਉਸ ਦੇ ਨਾਲ ਸਭ ਨੂੰ ਮਿਲਵਾਏਗੀ । ਜਲਦ ਹੀ ਤੁਹਾਨੂੰ ਬਿੱਗ ਬੌਸ ੧੫ ਦੇ ਘਰ 'ਚ ਕੁਝ ਅਜਿਹਾ ਦਿਖਣ ਵਾਲਾ ਹੈ, ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ।

ਜੀ ਹਾਂ, ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਰਾਖੀ ਸਾਵੰਤ ਇਕ ਵਾਰ ਫਿਰ ਇਸ ਘਰ ਵਿਚ ਐਂਟਰੀ ਕਰਨ ਜਾ ਰਹੀ ਹੈ ਪਰ ਉਸ ਦੀ ਐਂਟਰੀ 'ਚ ਸਭ ਤੋਂ ਖਾਸ ਗੱਲ ਇਹ ਹੈ ਕਿ ਰਾਖੀ ਪਹਿਲੀ ਵਾਰ ਆਪਣੇ ਪਤੀ ਰਿਤੇਸ਼ ਨਾਲ ਸ਼ੋਅ 'ਚ ਐਂਟਰੀ ਕਰੇਗੀ। ਪਿਛਲੇ ਸੀਜ਼ਨ 'ਚ ਰਾਖੀ ਦੇ ਪਤੀ ਰਿਤੇਸ਼ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਹਾਲ ਹੀ ਵਿਚ ਘਰ ਵਿਚ ਤਿੰਨ ਵਾਈਲਡ ਕਾਰਡ ਐਂਟਰੀਆਂ ਆਈਆਂ ਹਨ, ਜੋ ਰਸ਼ਮੀ ਦੇਸਾਈ, ਦੇਵੋਲੀਨਾ ਭੱਟਾਚਾਰਜੀ ਤੇ ਅਭਿਜੀਤ ਵਾਘ ਹਨ। ਤਿੰਨੋਂ ਬਿੱਗ ਬੌਸ ਦੇ ਸਾਬਕਾ ਮੁਕਾਬਲੇਬਾਜ਼ ਹਨ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network