ਰਾਖੀ ਸਾਵੰਤ ਦੇ ਦੋਸਤ ਦੀਪਕ ਕਲਾਲ ਦੀ ਸੜਕ 'ਤੇ ਕੁੱਟਮਾਰ, ਦੇਖੋ ਵੀਡਿਓ 

written by Rupinder Kaler | January 17, 2019

ਯੂਟਿਊਬ ਤੇ ਆਪਣੀਆਂ ਅਨੋਖੀਆਂ ਵੀਡਿਓ ਕਰਕੇ ਪਹਿਚਾਣੇ ਜਾਣ ਵਾਲੇ ਦੀਪਕ ਕਲਾਲ ਦਾ ਇੱਕ ਹੋਰ ਵੀਡਿਓ ਵਾਇਰਲ ਹੋ ਰਿਹਾ ਹੈ । ਇਸ ਵੀਡਿਓ ਵਿੱਚ ਇੱਕ ਸਖਸ਼ ਦੀਪਕ ਕਲਾਲ ਦੀ ਕੁੱਟ ਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਦੀਪਕ ਕਲਾਲ ਦੀ ਕੁੱਟ ਮਾਰ ਕਰਨ ਵਾਲਾ ਉਸ ਨੂੰ ਅਪਸ਼ਬਦ ਵੀ ਬੋਲ ਰਿਹਾ ਹੈ । ਇਹ ਵੀਡਿਓ ਗੁੜਗਾਂਵ ਦਾ ਲੱਗ ਰਿਹਾ ਹੈ ਜਦੋਂ ਕਿ ਕੁਝ ਲੋਕ ਇਸ ਵੀਡਿਓ ਨੂੰ ਦਿੱਲੀ ਦਾ ਦੱਸ ਰਹੇ ਹਨ ।

https://www.instagram.com/p/Br16kqZARkc/?utm_source=ig_embed&utm_campaign=embed_loading_state_script

ਵੀਡਿਓ ਵਿੱਚ ਕੁੱਟਮਾਰ ਕਰਨ ਵਾਲਾ ਕਹਿ ਰਿਹਾ ਹੈ ਕਿ ਬਹੁਤ ਸਾਰੇ ਲੋਕ ਕਲਾਲ ਦੀ ਵੀਡਿਓ ਦੇਖਦੇ ਹਨ ਜਿਸ ਦੀ ਵਜ੍ਹਾ ਕਰਕੇ ਲੋਕਾਂ ਤੇ ਉਸ ਦਾ ਮਾੜਾ ਅਸਰ ਹੋ ਰਿਹਾ ਹੈ, ਖਾਸ ਕਰਕੇ ਬੱਚਿਆਂ ਤੇ ਇਸ ਸਭ ਤੋਂ ਵੱਧ ਅਸਰ ਹੁੰਦਾ ਹੈ । ਇਸ ਦੇ ਨਾਲ ਹੀ ਉਹ ਸਖਸ਼ ਕਲਾਲ ਨੂੰ ਇਸ ਤਰ੍ਹਾਂ ਦੀਆਂ ਵੀਡਿਓ ਨਾ ਬਨਾਉਣ ਲਈ ਧਮਕਾ ਵੀ ਰਿਹਾ ਹੈ । ਕਲਾਲ ਇਸ ਵੀਡਿਓ ਵਿੱਚ ਕਾਫੀ ਡਰੇ ਹੋਏ ਹਨ ਤੇ ਉਹ ਮਾਫੀ ਮੰਗ ਰਹੇ ਹਨ ।

https://www.youtube.com/watch?v=_IL-3WACXQ8

ਇਸ ਦੇ ਨਾਲ ਹੀ ਉਹ ਵਿਸ਼ਵਾਸ ਦਿਵਾ ਰਹੇ ਹਨ ਕਿ ਉਹ ਅੱਗੇ ਤੋਂ ਇਸ ਤਰ੍ਹਾਂ ਦੀਆਂ ਵੀਡਿਓ ਨਹੀਂ ਬਨਾਉਣਗੇ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਰਾਖੀ ਸਾਵੰਤ ਤੇ ਕਲਾਲ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹੇ ਹਨ । ਰਾਖੀ ਨੇ ਇਸ ਨੂੰ ਲੈ ਕੇ ਆਪਣੇ ਇੰਸਟਾਗ੍ਰਾਮ ਤੇ ਇੱਕ ਕਾਰਡ ਵੀ ਸ਼ੇਅਰ ਕੀਤਾ ਸੀ ।ਪਰ ਬਾਅਦ ਵਿੱਚ ਰਾਖੀ ਨੇ ਇਸ ਨੂੰ ਪਬਲੀਸਿਟੀ ਸਟੰਟ ਦੱਸਿਆ ਸੀ ।

https://www.youtube.com/watch?v=LukIslM2Hso

You may also like