ਰਾਖੀ ਸਾਵੰਤ ਦਾ ਬਿਆਨ ਆਇਆ ਸਾਹਮਣੇ, ਕਿਹਾ ‘ਆਦਿਲ ਦੇ ਨਾਲ ਮੇਰਾ ਰਿਸ਼ਤਾ ਹੈ ਬਰਕਰਾਰ, ਮੈਂ ਸਿਰਫ਼ ਆਦਿਲ ਦੇ ਅਫੇਅਰ ਤੋਂ ਪਰੇਸ਼ਾਨ’

Written by  Shaminder   |  February 03rd 2023 01:57 PM  |  Updated: February 03rd 2023 01:57 PM

ਰਾਖੀ ਸਾਵੰਤ ਦਾ ਬਿਆਨ ਆਇਆ ਸਾਹਮਣੇ, ਕਿਹਾ ‘ਆਦਿਲ ਦੇ ਨਾਲ ਮੇਰਾ ਰਿਸ਼ਤਾ ਹੈ ਬਰਕਰਾਰ, ਮੈਂ ਸਿਰਫ਼ ਆਦਿਲ ਦੇ ਅਫੇਅਰ ਤੋਂ ਪਰੇਸ਼ਾਨ’

ਰਾਖੀ ਸਾਵੰਤ (Rakhi Sawant) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਬੀਤੇ ਦਿਨ ਉਸ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਅਦਾਕਾਰਾ ਆਦਿਲ ਦੇ ਬਾਰੇ ਬਿਆਨਬਾਜ਼ੀ ਕਰਦੀ ਹੋਈ ਨਜ਼ਰ ਆਈ ਸੀ । ਇਸ ਵੀਡੀਓ (Video Viral) ‘ਚ ਉਸ ਨੇ ਆਪਣੇ ਪਤੀ ਆਦਿਲ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ । ਉੇਸ ਨੇ ਕਿਹਾ ਸੀ ਕਿ ਆਦਿਲ ਉਸ ਦੇ ਨਾਲ ਧੋਖਾ ਕਰ ਰਿਹਾ ਹੈ ਅਤੇ ਉਸ ਦੇ ਕਿਸੇ ਹੋਰ ਕੁੜੀ ਦੇ ਨਾਲ ਸਬੰਧ ਹੈ ।

Rakhi Sawant ,

ਹੋਰ ਪੜ੍ਹੋ : ਬਿੱਗ ਬੌਸ -13 ‘ਚ ਸ਼ਾਹਿਨਾਜ਼ ਨੇ ਪਰਫਾਰਮੈਂਸ ਦੌਰਾਨ ਜਿੱਤ ਲਈ ਸੀ ਮਹਿਫ਼ਲ ਤਾਂ ਨਿਮਰਤ ਕੌਰ ਨੂੰ ਹੋਣ ਲੱਗੀ ਸੀ ਈਰਖਾ, ਵੇਖੋ ਵਾਇਰਲ ਵੀਡੀਓ

ਮੁੜ ਤੋਂ ਰਾਖੀ ਦਾ ਵੀਡੀਓ ਆਇਆ ਸਾਹਮਣੇ

ਹੁਣ ਰਾਖੀ ਸਾਵੰਤ (Rakhi Sawant) ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ । ਇੰਸਟੈਂਟ ਬਾਲੀਵੁੱਡ ਨਾਂਅ ਦੇ ਇੱਕ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਗਿਆ ਹੈ । ਇਸ ਵੀਡੀਓ ‘ਚ ਅਦਾਕਾਰਾ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਝੂਠੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ ।

Rakhi Sawant-

ਹੋਰ ਪੜ੍ਹੋ :  ਆਪਣੀ ਛੋਟੀ ਜਿਹੀ ਫੀਮੇਲ ਫੈਨ ਦੇ ਨਾਲ ਸੈਲਫੀ ਲਈ ਰੁਕੀ ਅਦਾਕਾਰਾ ਰਕੁਲਪ੍ਰੀਤ ਸਿੰਘ, ਵੀਡੀਓ ਵੇਖ ਪ੍ਰਸ਼ੰਸਕਾਂ ਨੇ ਕੀਤੀ ਤਾਰੀਫ

ਉਸ ਦਾ ਪਤੀ ਆਦਿਲ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਬ੍ਰੇਕਅੱਪ ਨਹੀਂ ਹੋਇਆ ਹੈ । ਉਹ ਤਾਂ ਸਿਰਫ਼ ਆਪਣੇ ਪਤੀ ਦੇ ਅਫੇਅਰ ਬਾਰੇ ਸਭ ਨੂੰ ਦੱਸਣਾ ਚਾਹੁੰਦੀ ਸੀ ।

ਉਹ ਇੱਕ ਪਤਨੀ ਬਣ ਕੇ ਰਹਿਣਾ ਚਾਹੁੰਦੀ ਹੈ ਅਤੇ ਮੀਡੀਆ ਨੂੰ ਉਸ ਨੇ ਅਪੀਲ ਵੀ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਨਾ ਫੈਲਾਈਆਂ ਜਾਣ ।

Rakhi sawant Image Source : Instagram

ਆਦਿਲ ਨੇ ਵੀ ਦਿੱਤੀ ਸਫ਼ਾਈ

ਰਾਖੀ ਦੇ ਵੱਲੋਂ ਆਦਿਲ (Adil) ਦੇ ਕਿਸੇ ਹੋਰ ਕੁੜੀ ਦੇ ਨਾਲ ਸਬੰਧਾਂ ਬਾਰੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਦਿਲ ਨੇ ਵੀ ਇਸ ਮਾਮਲੇ ‘ਚ ਆਪਣਾ ਪੱਖ ਰੱਖਿਆ ।

Rakhi Sawant ,, image Source : Google

ਉਸ ਦਾ ਰਾਖੀ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਰਾਖੀ ਦੇ ਬਾਰੇ ਗੱਲਬਾਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਉਸ ਦੇ ਵੱਲੋਂ ਲਗਾਏ ਇਲਜ਼ਾਮਾਂ ‘ਤੇ ਸਫ਼ਾਈ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network