ਰਣਜੀਤ ਬਾਵਾ ਆਪਣੇ ਖੇਤਾਂ ‘ਚ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

written by Shaminder | July 26, 2022

ਰਣਜੀਤ ਬਾਵਾ (Ranjit Bawa) ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਗੀਤ ਦਿੱਤੇ ਹਨ । ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲਾ ਪੰਜਾਬੀ ਇੰਡਸਟਰੀ ਦਾ ਇਹ ਸਿਤਾਰਾ ਫ਼ਿਲਮਾਂ ਵਿੱਚ ਵੀ ਸਰਗਰਮ ਹੈ ।ਹੁਣ ਤੱਕ ਉਹ ਕਈ ਹਿੱਟ ਫ਼ਿਲਮਾਂ ਦੇ ਚੁੱਕਿਆ ਹੈ ਅਤੇ ੳੇੁਸ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਸਰਾਹਿਆ ਜਾਂਦਾ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਰਣਜੀਤ ਬਾਵਾ ਦਾ ਵੀਡੀਓ ਹੋ ਰਿਹਾ ਵਾਇਰਲ, ਸਿੱਧੂ ਮੂਸੇਵਾਲਾ ਨੂੰ ਲੈ ਕੇ ਕਿਹਾ ‘ਜਿਉਂਦਿਆਂ ਨੂੰ ਡਾਂਗਾ ਅਤੇ ਮੋਇਆਂ ਨੂੰ ਬਾਂਗਾ ਦੇਣ ਦਾ ਕੋਈ ਫਾਇਦਾ ਨਹੀਂ’

ਇਸ ਵੀਡੀਓ ‘ਚ ਗਾਇਕ ਆਪਣੇ ਖੇਤਾਂ ‘ਚ ਨਜ਼ਰ ਆ ਰਿਹਾ ਹੈ ਅਤੇ ਆਪਣੇ ਟਿਊਬਵੈੱਲ ਤੋਂ ਪਾਣੀ ਪੀਂਦਾ ਹੋਇਆ ਦਿਖਾਈ ਦੇ ਰਿਹਾ ਹੈ । ਉਸ ਦੇ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਰਣਜੀਤ ਬਾਵਾ ਨੇ ਇਸ ਵੀਡੀਓ ਨੂੰ ‘ਵਗਦੀ ਏ ਰਾਵੀ’ ਦੇ ਨਾਲ ਸਾਂਝਾ ਕੀਤਾ ਹੈ ।

ranjit bawa singer song shareek

ਹੋਰ ਪੜ੍ਹੋ : ਗਾਇਕ ਰਣਜੀਤ ਬਾਵਾ ਦਾ ਨਵਾਂ ਗੀਤ ‘ਜੱਟਾ ਵੇ’ ਰਿਲੀਜ਼

ਇਸ ਵੀਡੀਓ ‘ਤੇ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਰਣਜੀਤ ਬਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ ।

Ranjit Bawa image From ranjit bawa song

ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਗਾਇਕ ਰਣਜੀਤ ਬਾਵਾ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਰਹਿੰਦੇ ਹਨ । ਰਣਜੀਤ ਬਾਵਾ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਅਤੇ ਆਪਣੇ ਇਸ ਸ਼ੌਂਕ ਦਾ ਪ੍ਰਗਟਾਵਾ ਉਹ ਆਪਣੇ ਕਾਲਜ ਸਮੇਂ ‘ਚ ਕਰਦੇ ਰਹਿੰਦੇ ਸਨ ।

 

View this post on Instagram

 

A post shared by Ranjit Bawa (@ranjitbawa)

You may also like