
ਰਣਜੀਤ ਬਾਵਾ ਦਾ ਨਵਾਂ ਗੀਤ ‘ਰੋਣਾ ਹੀ ਸੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਡੀ ਹਾਰਪ ਨੇ ਲਿਖੇ ਹਨ ਅਤੇ ਮਿਊਜ਼ਿਕ ਪੇਂਡੂ ਬੁਆਏਜ਼ ਵੱਲੋਂ ਦਿੱਤਾ ਗਿਆ ਹੈ । ਫੀਚਰਿੰਗ ‘ਚ ਰਣਜੀਤ ਬਾਵਾ ਦੇ ਨਾਲ ਗਿੰਨੀ ਕਪੂਰ ਨਜ਼ਰ ਆ ਰਹੇ ਹਨ ।ਇਹ ਇੱਕ ਸੈਡ ਸੌਂਗ ਹੈ ਜਿਸ ‘ਚ ਇੱਕ ਜੋੜੇ ਦੀ ਗੱਲ ਕੀਤੀ ਗਈ ਹੈ, ਜੋ ਕਿ ਇੱਕ ਦੂਜੇ ਨੂੰ ਬੇਹੱਦ ਚਾਹੁੰਦੇ ਹਨ ।

ਹੋਰ ਪੜ੍ਹੋ : ਜਦੋਂ ਨੇਹਾ ਕੱਕੜ ਦਾ ਗਾਣਾ ਸੁਣਕੇ ਅਨੂੰ ਮਲਿਕ ਨੇ ਖੁਦ ਦੇ ਮਾਰੇ ਸਨ ਥੱਪੜ, ਵੀਡੀਓ ਵਾਇਰਲ

ਬੇਸ਼ੱਕ ਕੁਝ ਗਲਤ ਫਹਿਮੀਆਂ ਦੇ ਕਾਰਨ ਕੁਝ ਸਮੇਂ ਲਈ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਨੇ, ਪਰ ਆਖਿਰਕਾਰ ਫਿਰ
ਤੋਂ ਇੱਕਠੇ ਹੋ ਜਾਂਦੇ ਹਨ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਇਸ ਤੋਂ ਇਲਾਵਾ ਹੋਰ ਵੀ ਕਈ ਗੀਤ ਉਹ ਰਿਲੀਜ਼ ਕਰਨ ਵਾਲੇ ਹਨ । ਰਣਜੀਤ ਬਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਜਲਦ ਹੀ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆਉਣ ਵਾਲੇ ਹਨ ।