
ਟੀਵੀ ਅਤੇ ਬਾਲੀਵੁੱਡ ਐਕਟਰ ਰਣਵਿਜੇ (Rannvijay) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਇਸ ਸਾਲ ਉਹ ਦੂਜੀ ਵਾਰ ਪਿਤਾ ਬਣੇ ਨੇ । ਉਨ੍ਹਾਂ ਦੀ ਪਤਨੀ ਪ੍ਰਿਅੰਕਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਰਣਵਿਜੇ ਜੋ ਕਿ ਆਪਣੇ ਕੰਮ ਕਰਕੇ ਲੰਡਨ ਤੋਂ ਵਾਪਿਸ ਇੰਡੀਆ ਆ ਗਏ ਨੇ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੂੰ ਪਿਆਰ ਕਰਨਾ ਪਿਆ ਮਹਿੰਗਾ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਮਿਲ ਕੇ ਚਾੜ੍ਹਿਆ ਕੁਟਾਪਾ, ਵੀਡੀਓ ਹੋਈ ਵਾਇਰਲ

ਉਨ੍ਹਾਂ ਦੀ ਪਤਨੀ ਪ੍ਰਿਅੰਕਾ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਵਾਰ ਉਹ ਆਪਣੇ ਪਤੀ ਰਣਵਿਜੇ ਨੂੰ ਯਾਦ ਕਰਕੇ ਭਾਵੁਕ ਹੋ ਗਈ। ਉਨ੍ਹਾਂ ਨੇ ਆਪਣੇ ਬੱਚਿਆਂ ਦੇ ਨਾਲ ਇੱਕ ਕਿਊਟ ਜਿਹੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ- ‘ਲੰਡਨ Summer 2021 ..ਸਤਿਨਾਮ ਵਾਹਿਗੁਰੂ ਜੀ... @rannvijaysingha ਅਸੀਂ ਤੁਹਾਨੂੰ ਬਹੁਤ ਯਾਦ ਕਰਦੇ ਹਾਂ ਡੈਡੀ Kai & Jahaan’। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਰਣਵਿਜੇ ਨੇ ਵੀ ਇਸ ਪੋਸਟ ਉੱਤੇ ਕਮੈਂਟ ਕੀਤਾ ਹੈ।
ਹੋਰ ਪੜ੍ਹੋ : ਇਸ ਕ੍ਰਿਕੇਟਰ ਨੇ ਫ਼ਿਲਮੀ ਅੰਦਾਜ਼ ਦੇ ਨਾਲ ਪ੍ਰੇਮਿਕਾ ਨੂੰ ਸਟੇਡੀਅਮ ‘ਚ ਕੀਤਾ ਪ੍ਰਪੋਜ਼, ਗਰਲਫ੍ਰੈਂਡ ਨੇ ਦਿੱਤਾ ਇਹ ਜਵਾਬ....

ਰਣਵਿਜੇ ਤੇ ਪ੍ਰਿਅੰਕਾ ਨੇ ਆਪਣੇ ਪੁੱਤਰ ਦਾ ਨਾਂਅ ਜਹਾਨਵੀਰ ਸਿੰਘ ਰੱਖਿਆ ਹੈ । ਦੋਵਾਂ ਕੋਲ ਪਹਿਲਾ ਇੱਕ ਧੀ ਹੈ ਜਿਸ ਦਾ ਨਾਂਅ ਕਾਇਨਾਤ ਹੈ। ਰਣਵਿਜੇ ਵੀ ਅਕਸਰ ਆਪਣੇ ਬੱਚਿਆਂ ਦੇ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ। ਦੱਸ ਦਈਏ ਸਾਲ 2014 ‘ਚ ਰਣਵਿਜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਪ੍ਰਿਅੰਕਾ ਵੋਹਰਾ ਦੇ ਨਾਲ ਲਾਵਾਂ ਲਈਆਂ ਸਨ । ਜੇ ਗੱਲ ਕਰੀਏ ਰਣਵਿਜੇ ਦੇ ਵਰਕ ਦੀ ਤਾਂ ਉਹ ਬਾਲੀਵੁੱਡ ਦੇ ਨਾਲ ਕਈ ਪੰਜਾਬੀ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਨੇ । ਇਸ ਤੋਂ ਇਲਾਵਾ ਟੀਵੀ ਦੇ ਰਿਆਲਟੀ ਸ਼ੋਅ ‘ਚ ਬਤੌਰ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਨੇ।
View this post on Instagram