ਰਾਨੂ ਮੰਡਲ ਦਾ ਨਵਾਂ ਵੀਡੀਓ ਛਾਇਆ ਸੋਸ਼ਲ ਮੀਡੀਆ, ‘Manike Mage Hithe’ ਗੀਤ ਗਾਉਂਦੀ ਆਈ ਨਜ਼ਰ, ਦੇਖੋ ਵਾਇਰਲ ਵੀਡੀਓ

Written by  Lajwinder kaur   |  October 03rd 2021 12:42 PM  |  Updated: October 03rd 2021 12:42 PM

ਰਾਨੂ ਮੰਡਲ ਦਾ ਨਵਾਂ ਵੀਡੀਓ ਛਾਇਆ ਸੋਸ਼ਲ ਮੀਡੀਆ, ‘Manike Mage Hithe’ ਗੀਤ ਗਾਉਂਦੀ ਆਈ ਨਜ਼ਰ, ਦੇਖੋ ਵਾਇਰਲ ਵੀਡੀਓ

ਆਪਣੀ ਵਧੀਆ ਆਵਾਜ਼ ਵਿੱਚ ਲਤਾ ਮੰਗੇਸ਼ਕਰ ਦਾ ਗੀਤ ਗਾ ਕੇ ਰਾਤੋ ਰਾਤ ਮਸ਼ਹੂਰ ਹੋਈ ਰਾਨੂ ਮੰਡਲ Ranu Mondal ਇੱਕ ਵਾਰ ਫਿਰ ਸੋਸ਼ਲ ਮੀਡੀਆ ਉੱਤੇ ਸੁਰਖੀਆਂ ਵਿੱਚ ਆ ਗਈ ਹੈ। ਰਾਨੂ ਮੰਡਲ 'ਤੇ ਬਾਇਓਪਿਕ ਵੀ ਬਣਨ ਜਾ ਰਹੀ ਹੈ। ਇਸ ਫ਼ਿਲਮ ਦਾ ਨਾਂ 'ਮਿਸ ਰਾਨੂ ਮਾਰੀਆ' ਹੋਵੇਗਾ ਅਤੇ ਇਸ ਨੂੰ ਹਰੀਕੇਸ਼ ਮੰਡਲ ਨਿਰਦੇਸ਼ਤ ਕਰੇਗਾ। ਮਸ਼ਹੂਰ ਅਦਾਕਾਰਾ ਇਸ਼ਿਕਾ ਡੇ ਫ਼ਿਲਮ ਵਿੱਚ ਰਾਨੂ ਮੰਡਲ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ। ਇਸ ਦੇ ਨਾਲ ਹੀ ਹੁਣ ਰਾਨੂ ਨੇ ਸੋਸ਼ਲ ਮੀਡੀਆ 'ਤੇ ਧਮਾਕੇਦਾਰ ਐਂਟਰੀ ਕੀਤੀ ਹੈ। ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਟ੍ਰੈਂਡਿੰਗ ਗਾਣਾ 'ਮਣੀਕੇ’ ਗਾ ਰਹੀ ਹੈ। ਸ਼੍ਰੀਲੰਕਨ ਗੀਤ ‘Manike Mage Hithe’ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ।

ranu mandal image Image Source: Instagram

ਹੋਰ ਪੜ੍ਹੋ : ‘Jatt Mannya’ ਗੀਤ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸ਼ਿਵਜੋਤ ਤੇ ਗਿੰਨੀ ਕਪੂਰ ਦੀ ਜੋੜੀ, ਦੇਖੋ ਵੀਡੀਓ

ਰਾਨੂ ਮੰਡਲ ਦਾ ਇਹ ਵੀਡੀਓ ਇੱਕ ਇੰਸਟਾ ਪੇਜ਼ ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਰਾਨੂ ਮੰਡਲ ਆਪਣੀ ਸੁਰੀਲੀ ਆਵਾਜ਼ ਵਿੱਚ ਗਾਣਾ 'ਮਨੀਕੇ ਮੈਗੇ ਹੀਤੇ' ਗਾ ਰਹੀ ਹੈ। ਰਾਨੂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਪੰਜਾਬੀ ਡਾਇਰੈਕਟਰ ਬਲਜੀਤ ਸਿੰਘ ਦਿਓ ਦਾ ਇਹ ਅੰਦਾਜ਼ ਹਰ ਇੱਕ ਨੂੰ ਕਰ ਰਿਹਾ ਹੈ ਹੈਰਾਨ, ਦੇਖੋ ਕਿਵੇਂ ਗਿੱਪੀ ਗਰੇਵਾਲ ਦੇ ਗੀਤ ‘ਤੇ ਡਾਂਸ ਕਰਕੇ ਬੰਨਿਆ ਰੰਗ, ਦੇਖੋ ਵੀਡੀਓ

inside image of ranu mandal pic Image Source: Instagram

ਤੁਹਾਨੂੰ ਦੱਸ ਦੇਈਏ ਕਿ ਰਾਨੂ ਮੰਡਲ ਦਾ ਇੱਕ ਅਜਿਹਾ ਹੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਸੀ, ਜਿਸਦੇ ਬਾਅਦ ਉਹ ਰਾਤੋ ਰਾਤ ਸਟਾਰ ਬਣ ਗਈ ਸੀ। ਪੱਛਮੀ ਬੰਗਾਲ ਦੇ ਰਾਨਾਘਾਟ ਸਟੇਸ਼ਨ ‘ਤੇ ਲਤਾ ਮਗੇਸ਼ਕਰ ਵਾਂਗ ਗੀਤ ਗਾ ਕੇ ਰਾਨੂ ਮੰਡਲ ਰਾਤੋ ਰਾਤ ਮਸ਼ਹੂਰ ਹੋ ਗਈ ਸੀ। ਇਸ ਇੱਕ ਵਾਇਰਲ ਵੀਡੀਓ ਨੇ ਉਸਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਇੱਕ ਦਿਨ ਇਸ ਤਰ੍ਹਾਂ ਉਹ ਆਪਣੀ ਪ੍ਰਤਿਭਾ ਨਾਲ ਇੱਕ ਸਟਾਰ ਬਣ ਗਈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਿਮੇਸ਼ ਰੇਸ਼ਮੀਆ ਦਾ ਗੀਤ 'ਤੇਰੀ ਮੇਰੀ ਕਹਾਨੀ' ਵੀ ਗਾਇਆ ਹੈ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network