ਆਪਣੀ ਪਤਨੀ ਦੀਪਿਕਾ ਪਾਦੂਕੋਣ ਨਾਲ ਨਿਆਣੇ ਦੇ ਨਾਮ 'ਤੇ ਚਰਚਾ ਕਰ ਰਹੇ ਹਨ ਰਣਵੀਰ ਸਿੰਘ

written by Shaminder | May 09, 2022

ਦੀਪਿਕਾ ਅਤੇ ਰਣਵੀਰ ਸਿੰਘ (Ranveer singh) ਬਾਲੀਵੁੱਡ ਦੇ ਸਭ ਤੋਂ ਪਿਆਰੇ ਜੋੜਿਆਂ ਚੋਂ ਹਨ । ਇਸ ਜੋੜੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ । ਇਸ ਜੋੜੀ ਦੇ ਵਿਆਹ ਨੂੰ ਕਈ ਸਾਲ ਬੀਤ ਚੁੱਕੇ ਹਨ । ਹਾਲ ਹੀ ‘ਚ ਕਈ ਬਾਲੀਵੁੱਡ ਅਦਾਕਾਰਾਂ ਦੇ ਘਰ ਬੱਚਿਆਂ ਨੇ ਜਨਮ ਲਿਆ ਹੈ । ਪਰ ਬਾਲੀਵੁੱਡ ਦੀ ਇਸ ਜੋੜੀ ਨੇ ਹਾਲੇ ਤੱਕ ਬੇਬੀ ਪਲਾਨ ਨਹੀਂ ਕੀਤਾ ਹੈ । ਪਰ ਹਾਂ ਇਹ ਜੋੜੀ ਆਪਣੇ ਬੱਚੇ ਦਾ ਨਾਮ ਰੱਖਣ ਨੂੰ ਲੈ ਕੇ ਏਨੀਂ ਦਿਨੀਂ ਖੂਬ ਸੁਰਖ਼ੀਆਂ ਵਟੋਰ ਰਹੀ ਹੈ ।

deepika padukone,,, image From instagram

ਹੋਰ ਪੜ੍ਹੋ : ਹਾਰਡੀ ਸੰਧੂ ਨੇ ਬਾਲੀਵੁੱਡ ਐਕਟਰ ਰਣਵੀਰ ਸਿੰਘ ਨਾਲ ਸਾਂਝਾ ਕੀਤਾ ਇਹ ਖ਼ਾਸ ਵੀਡੀਓ, ‘ਬਿਜਲੀ ਬਿਜਲੀ’ ਗੀਤ ‘ਤੇ ਥਿਰਕਦੇ ਆਏ ਨਜ਼ਰ, ਦੇਖੋ ਵੀਡੀਓ

ਅਦਾਕਾਰ ਨੇ ਹਾਲ ਹੀ ‘ਚ ਖੁਲਾਸਾ ਕੀਤਾ ਹੈ ਕਿ ਉਹ ਪਤਨੀ ਦੀਪਿਕਾ ਪਾਦੂਕੋਣ ਦੇ ਨਾਲ ਬੇਬੀ ਦੇ ਨਾਮ ਨੂੰ ਲੈ ਕੇ ਚਰਚਾ ਕਰ ਰਹੇ ਹਨ ।ਹਾਲ ਹੀ ‘ਚ ਇੱਕ ਮੀਡੀਆ ਸੰਸਥਾਨ ਨੂੰ ਦਿੱਤੇ ਇੱਕ ਇੰਟਰਵਿਊ ‘ਚ ਅਦਾਕਾਰ ਨੇ ਖੁਲਾਸਾ ਕੀਤਾ ਹੈ ਕਿ ਨਾਵਾਂ ਨੂੰ ਲੈ ਕੇ ਉਸ ‘ਚ ਜਨੂੰਨ ਹੈ ਅਤੇ ਵੱਖਰੀ ਤਰ੍ਹਾਂ ਦੇ ਨਾਵਾਂ ਨਾਲ ਉਸ ਦਾ ਖ਼ਾਸ ਮੋਹ ਹੈ ।

deepika padukone and ranveer singh image From instagram

ਹੋਰ ਪੜ੍ਹੋ : ਦੀਪਿਕਾ ਪਾਦੂਕੋਣ ਨੇ ਆਪਣੀ ਨਵੀਂ ਪ੍ਰਤਿਭਾ ਨੂੰ ਦੁਨੀਆ ਸਾਹਮਣੇ ਲਿਆਂਦਾ

ਇਸ ਦੇ ਨਾਲ ਹੀ ਅਦਾਕਾਰ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਸ ਦੇ ਕੋਲ ਕੁੜੀ ਅਤੇ ਮੁੰਡਿਆਂ ਦੇ ਨਾਵਾਂ ਵਾਲੀ ਸੂਚੀ ਤਿਆਰ ਕੀਤੀ ਗਈ ਹੈ। ਇਸ ਦੇ ਨਾਲ ਹੀ ਅਦਾਕਾਰ ਨੇ ਖੁਲਾਸਾ ਕੀਤਾ ਕਿ ਉਹ ਦੀਪਿਕਾ ਦੇ ਨਾਲ ਕਈ ਨਾਵਾਂ ‘ਤੇ ਚਰਚਾ ਵੀ ਕਰ ਰਿਹਾ ਹੈ ।ਦੀਪਿਕਾ ਪਾਦੂਕੋਣ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ‘ਛਪਾਕ’, ‘83’ ਸਮੇਤ ਕਈ ਫ਼ਿਲਮਾਂ ਸ਼ਾਮਿਲ ਹਨ ।

deepika padukone image From instagram

ਰਣਵੀਰ ਸਿੰਘ ਦੇ ਨਾਲ ਵਿਆਹ ਤੋਂ ਪਹਿਲਾਂ ਦੀਪਿਕਾ ਰਣਬੀਰ ਕਪੂਰ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ । ਦੋਹਾਂ ਦੇ ਵਿਆਹ ਕਰਵਾਉਣ ਦੀਆਂ ਖ਼ਬਰਾਂ ਵੀ ਕਈ ਵਾਰ ਸਾਹਮਣੇ ਆਈਆਂ ਸਨ, ਪਰ ਦੀਪਿਕਾ ਦੇ ਨਾਲ ਰਣਬੀਰ ਕਪੂਰ ਦਾ ਰਿਸ਼ਤਾ ਕੁਝ ਜ਼ਿਆਦਾ ਦਿਨ ਤੱਕ ਨਹੀਂ ਸੀ ਚੱਲ ਪਾਇਆ । ਜਿਸ ਤੋਂ ਬਾਅਦ ਅਦਾਕਾਰਾ ਨੇ ਰਣਵੀਰ ਸਿੰਘ ਦੇ ਨਾਲ ਵਿਆਹ ਕਰਵਾ ਲਿਆ ।

 

View this post on Instagram

 

A post shared by Ranveer Singh (@ranveersingh)

You may also like