ਦੀਪਿਕਾ ਨੂੰ ਛੱਡਕੇ ਰਣਵੀਰ ਕਿਸ ਨਾਲ ਕਰ ਰਹੇ ਨੇ ਬਾਥਟੱਬ ‘ਚ ਡਾਂਸ, ਦੇਖੋ ਵੀਡੀਓ

written by Lajwinder kaur | December 12, 2018

ਦੀਪਿਕਾ ਤੇ ਰਣਵੀਰ ਤੋਂ ਵਿਆਹ ਤੋਂ ਬਾਅਦ ਕੰਮ 'ਤੇ ਵਾਪਿਸ ਕਰ ਚੁੱਕੇ ਹਨ। ਰਣਵੀਰ ਅਪਣੀ ਆਉਣ ਵਾਲੀ ਮੂਵੀ ਸਿੰਬਾ ਦੀ ਪ੍ਰਮੋਸ਼ਨ 'ਚ ਬਿਜ਼ੀ ਚਲ ਰਹੇ ਹਨ। ਜਿਸ ਦੇ ਚਲਦੇ ਉਹ ਕਾਮੇਡੀਅਨ ਸੁਨੀਲ ਗਰੋਵਰ ਦੇ ਸ਼ੋਅ ਕਾਨਪੁਰ ਵਾਲੇ ਖੁਰਾਨਾਜ ਦੇ ਸੈੱਟ 'ਤੇ ਪਹੁੰਚੇ।Ranveer Singh Honeymoon With Sunil Grovers Show Kanpur Waleਹੋਰ ਪੜ੍ਹੋ: ‘ਪਰਨਾ’ ਲੈ ਕੇ ਜਿੰਦ ਔਜਲਾ ਹੋਏ ਦਰਸ਼ਕਾਂ ਦੇ ਰੂਬਰੂ, ਦੇਖੋ ਵੀਡੀਓ

ਦੱਸ ਦਈਏ ਸੁਨੀਲ ਗਰੋਵਰ 15 ਦਸੰਬਰ ਤੋਂ ਛੋਟੇ ਪਰਦੇ ਉੱਤੇ ਵਾਪਸੀ ਨਾਲ ਕਾਮੇਡੀ 'ਚ ਵੱਡਾ ਧਮਾਕਾ ਕਰਨ ਲਈ ਤਿਆਰ ਹਨ। ਪਰ ਦਿਲਚਸਪ ਗੱਲ ਇਹ ਹੈ ਕਿ ਹਾਲ ਹੀ ਵਿੱਚ ਦੀਪਿਕਾ ਪਾਦੂਕੋਣ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇ ਰਣਵੀਰ ਸਿੰਘ ਸੁਨੀਲ ਗਰੋਵਰ ਦੇ ਨਾਲ ਬਾਥਟੱਬ ਵਿੱਚ ਨਜ਼ਰ ਆਏ।

https://www.instagram.com/p/BrHFWrzFblC/

ਜੇ ਗੱਲ ਕਰੀਏ ਸੁਨੀਲ ਗਰੋਵਰ ਦੀ ਤਾਂ ਉਹਨਾਂ ਵੱਲੋਂ ਨਿਭਾਏ ਗਏ ਕਿਰਦਾਰ ਡਾਕਟਰ ਮਸ਼ਹੂਰ ਗੁਲਾਟੀ ਅਤੇ ਗੁੱਥੀ ਨੂੰ ਲੋਕਾਂ ਵੱਲੋਂ ਕਾਫੀ ਪਿਆਰ ਮਿਲ ਚੁੱਕਿਆ ਹੈ। ਹਾਲ ਹੀ ‘ਚ ਸੁਨੀਲ ਗਰੋਵਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਪੋਸਟ ਕੀਤਾ ਹੈ ਅਤੇ ਕੈਪਸ਼ਨ ‘ਚ ਲਿਖਿਆ ਹੈ: ਰਣਵੀਰ ਸਿੰਘ ਸਿੰਬਾ ਨੂੰ ਕਾਨਪੁਰ ਵਾਲੇ ਖੁਰਾਨਾਜ ਉੱਤੇ ਪ੍ਰਮੋਟ ਕਰਦੇ ਹੋਏ ਆਪਣੇ ਹਨੀਮੂਨ ਦਾ ਸਮਾਂ ਗੁਜਾਰ ਰਹੇ ਹਨ। ਇੱਕ ਹਫਤਾ ਹੀ ਰਹਿ ਗਿਆ ਹੈ। ਕਾਨਪੁਰ ਵਾਲੇ ਖੁਰਾਨਾਜ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸੁਨੀਲ ਗਰੋਵਰ ਅਲਾਉਦੀਨ ਖਿਲਜੀ ਬਣੇ ਹੋਏ ਹਨ ਤਾਂ ਰਣਵੀਰ ਸਿੰਘ ਮਲਿਕ ਕਪੂਰ ਦਾ ਕਿਰਦਾਰ ਨਿਭਾ ਰਹੇ ਹਨ।Ranveer Singh Honeymoon With Sunil Grovers Show Kanpur Waleਵੀਡੀਓ ਚ ਦੇਖ ਸਕਦੇ ਹੋ ਕਿ ਦੋਵੇਂ ਕਿਵੇਂ ਜੱਮਕੇ ਮਸਤੀ ਕਰ ਰਹੇ ਹਨ ਤੇ ‘ਬਿੰਤੇ ਦਿਲ’ ਗੀਤ ਉੱਤੇ ਦੋਨਾਂ ਦੀ ਕੈਮਿਸਟਰੀ ਤਾਂ ਦੇਖਣ ਵਾਲੀ ਸੀ। ਦੱਸ ਦਈਏ ਕਿ ਸੁਨੀਲ ਗਰੋਵਰ ਸਲਮਾਨ ਖਾਨ ਦੀ ਅਗਲੀ ਮੂਵੀ ਭਾਰਤ ‘ਚ ਨਜ਼ਰ ਆਉਣਗੇ।

You may also like