ਰੈਪਰ ਹਨੀ ਸਿੰਘ ਦਾ ਪਤਨੀ ਨਾਲ ਹੋਇਆ ਤਲਾਕ, ਜਾਣੋ ਹਰਜਾਨੇ ਦੇ ਤੌਰ ‘ਤੇ ਪਤਨੀ ਨੂੰ ਦਿੱਤੇ ਕਿੰਨੇ ਕਰੋੜ

written by Shaminder | September 09, 2022 11:21am

ਰੈਪਰ ਹਨੀ ਸਿੰਘ (Yo Yo Honey Singh)  ਦਾ ਆਪਣੀ ਪਤਨੀ ਦੇ ਨਾਲ ਪਿਛਲੇ ਕਈ ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਸੀ । ਜਿਸ ਤੋਂ ਬਾਅਦ ਦੋਵਾਂ ਦਾ ਤਲਾਕ (Divorce)  ਹੋ ਗਿਆ ਹੈ । ਦੋਵਾਂ ਨੇ ਪਿਛਲੇ ਸਾਲ ਦਿੱਲੀ ਦੀ ਤੀਸ ਹਜ਼ਾਰੀ ਕੋਰਟ ‘ਚ ਤਲਾਕ ਦੇ ਲਈ ਅਰਜ਼ੀ ਦਿੱਤੀ ਸੀ । ਇਸ ਤੋਂ ਪਹਿਲਾਂ ਰੈਪਰ ਹਨੀ ਸਿੰਘ ਦੀ ਪਤਨੀ ਨੇ ਹਨੀ ਸਿੰਘ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ ।

Yo Yo Honey Singh and DSP aka Devi Sri Prasad to team up for Salman Khan's 'Bhaijaan' Image Source: Twitter

ਹੋਰ ਪੜ੍ਹੋ : ਸਾਰਿਆਂ ਨੂੰ ਆਪਣੇ ਗੀਤਾਂ ‘ਤੇ ਨਚਾਉਣ ਵਾਲੀ ਜੈਸਮੀਨ ਸੈਂਡਲਾਸ ਹੋਈ ਭਾਵੁਕ, ਕਿਹਾ ‘ਮੈਨੂੰ ਲਵ ਲੈਟਰ ਲਿਖੋ, ਔਖੇ ਵੇਲੇ ਸਹਾਰਾ ਦੇਣਗੇ’

ਜਿਸ ਤੋਂ ਬਾਅਦ ਕਈ ਮਹੀਨੇ ਇਸ ਕੇਸ ਦੀ ਸੁਣਵਾਈ ਹੁੰਦੀ ਰਹੀ ਅਤੇ ਆਖਿਰਕਾਰ ਦੋਵਾਂ ਦਾ  ਅਧਿਕਾਰਤ ਤੌਰ ‘ਤੇ ਤਲਾਕ ਹੋ ਚੁੱਕਿਆ ਹੈ ਅਤੇ ਹਨੀ ਸਿੰਘ ਨੇ ਦਿੱਲੀ ਦੀ ਇੱਕ ਫੈਮਿਲੀ ਕੋਰਟ ‘ਚ  ਸੀਲਬੰਦ ਲਿਫਾਫੇ ‘ਚ ਪਤਨੀ ਨੂੰ ਗੁਜ਼ਾਰੇ ਭੱਤੇ ਦੇ ਤੌਰ ‘ਤੇ ਇੱਕ ਕਰੋੜ ਦਾ ਚੈੱਕ ਸੌਂਪਿਆ ਹੈ ਅਤੇ ਦੋਵੇਂ ਸਦਾ ਲਈ ਇੱਕ ਦੂਜੇ ਤੋਂ ਅਲੱਗ ਹੋ ਗਏ ।

image From instagram

ਹੋਰ ਪੜ੍ਹੋ : ਰਾਹੁਲ ਵੈਦਿਆ ਨੇ ਪਤਨੀ ਦਿਸ਼ਾ ਪਰਮਾਰ ਦੇ ਨਾਲ ਪੰਜਾਬੀ ਗੀਤ ‘ਤੇ ਬਣਾਇਆ ਰੋਮਾਂਟਿਕ ਵੀਡੀਓ

ਹਨੀ ਸਿੰਘ ਅਤੇ ਸ਼ਾਲਿਨੀ ਤਲਵਾਰ ਨੇ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ।ਵਿਆਹ ਦੇ ਕੁਝ ਸਾਲ ਤਾਂ ਠੀਕ ਬੀਤੇ, ਪਰ ਕੁਝ ਸਮਾਂ ਪਹਿਲਾਂ ਹਨੀ ਸਿੰਘ ਦੀ ਪਤਨੀ ਨੇ ਪਤੀ ਅਤੇ ਸਹੁਰਾ ਪਰਿਵਾਰ ‘ਤੇ ਕਈ ਗੰਭੀਰ ਇਲਜ਼ਾਮ ਲਗਾ ਦਿੱਤੇ ।

image From instagram

ਜਿਸ ਤੋਂ ਬਾਅਦ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਸੀ । ਹਨੀ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਗੀਤਾਂ ‘ਚ ਰੈਪ ਕੀਤਾ ਹੈ ।

 

View this post on Instagram

 

A post shared by Yo Yo Honey Singh (@yoyohoneysingh)

You may also like