ਇਹ ਤਸਵੀਰ ਹੈ ਖ਼ਾਸ, ਇੱਕ ਫੋਟੋ ਫਰੇਮ ‘ਚ ਨਜ਼ਰ ਆਏ ਪੰਜਾਬੀ ਮਿਊਜ਼ਿਕ ਜਗਤ ਦੇ ਕਮਾਲ ਦੇ ਗਾਇਕ ਨਿਰਮਲ ਸਿੱਧੂ, ਹਰਭਜਨ ਮਾਨ ਤੇ ਮਨਮੋਹਨ ਵਾਰਿਸ

written by Lajwinder kaur | May 03, 2021 10:38am

ਸੋਸ਼ਲ ਮੀਡੀਆ ਅਜਿਹਾ ਪਲੇਟਫਰਾਮ ਹੈ। ਜਿੱਥੇ ਅਣਦੇਖੀਆਂ ਤੇ ਪੁਰਾਣੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ। ਅਜਿਹੀ ਇੱਕ ਪੁਰਾਣੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਸ ਪੁਰਾਣੀ ਤਸਵੀਰ ‘ਚ ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਨਜ਼ਰ ਆ ਰਹੇ ਨੇ। ਜੀ ਹਾਂ ਨਿਰਮਲ ਸਿੱਧੂ, ਮਨਮੋਹਨ ਵਾਰਿਸ ਤੇ ਹਰਭਜਨ ਮਾਨ ਇਸ ਫੋਟੋ ‘ਚ ਦੇਖਣ ਨੂੰ ਮਿਲ ਰਹੇ ਨੇ। ਇਹ ਬਹੁਤ ਹੀ ਰੇਅਰ ਪਿਕਚਰ ਹੈ, ਜਦੋਂ ਇਹ ਗਾਇਕ ਇਕੱਠੇ ਨਜ਼ਰ ਆ ਰਹੇ ਨੇ।

nirmal sidhu image image source- instagram

ਹੋਰ ਪੜ੍ਹੋ :  ਦੇਬੀ ਮਖਸੂਸਪੁਰੀ ਨੇ ‘ਰੱਬਾ ਮਿਹਰ ਕਰ’ ਦੇ ਨਾਲ ਪਰਮਾਤਮਾ ਅੱਗੇ ਹੱਥ ਜੋੜ ਕੇ ਕੀਤੀ ਅਰਦਾਸ, ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਇਹ ਵੀਡੀਓ

inside image of nav sidhu shared his father old pic with harbhajan mann and manmohan waris image source- instagram

ਪੁਰਾਣੀ ਯਾਦਾਂ ਨੇ ਜੋ ਤਸਵੀਰਾਂ ਦੇ ਰੂਪ ‘ਚ ਦੇਖਣ ਨੂੰ ਮਿਲਦੀਆਂ ਨੇ। ਇਹ ਤਸਵੀਰ ਨਿਰਮਲ ਸਿੱਧੂ ਦੇ ਬੇਟੇ ਨਵ ਸਿੱਧੂ ਨੇ ਸਾਂਝੀ ਕੀਤੀ ਹੈ। ਦਰਸ਼ਕਾਂ ਨੂੰ ਆਪਣੇ ਗਾਇਕਾਂ ਦਾ ਜਵਾਨੀ ਵਾਲਾ ਰੂਪ ਕਾਫੀ ਪਸੰਦ ਆ ਰਿਹਾ ਹੈ। ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਨੂੰ ਇਹ ਤਸਵੀਰ ਕਿਵੇਂ ਦੀ ਲੱਗੀ ਹੈ।

manmohan waris image image source- instagram

ਜੇ ਗੱਲ ਕਰੀਏ ਸੰਗੀਤਕਾਰ ਤੇ ਗਾਇਕ ਨਿਰਮਲ ਸਿੱਧੂ, ਗਾਇਕ ਹਰਭਜਨ ਮਾਨ ਤੇ ਗਾਇਕ ਮਨਮੋਹਨ ਵਾਰਿਸ ਹੋਰਾਂ ਦੀ ਤਾਂ ਤਿੰਨੋਂ ਹੀ ਲੰਬੇ ਸਮੇਂ ਤੋਂ ਆਪਣੇ ਗੀਤਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ। ਤਿੰਨੋਂ ਹੀ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ ।

image of harbhajan mann image source- instagram

 

You may also like