ਗਣੇਸ਼ ਚਤੁਰਥੀ ‘ਤੇ ਰਵੀਨਾ ਟੰਡਨ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਪਰਿਵਾਰ ਦੇ ਨਾਲ ਪੂਜਾ ਕਰਦੀ ਆਈ ਨਜ਼ਰ

written by Shaminder | September 01, 2022 04:25pm

ਗਣੇਸ਼ ਚਤੁਰਥੀ 2022 (Ganesh Chaturthi 2022) ਦੇ ਮੌਕੇ ‘ਤੇ ਅਦਾਕਾਰਾ ਰਵੀਨਾ ਟੰਡਨ  (Raveena Tandon) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਭਗਵਾਨ ਗਣੇਸ਼ ਜੀ ਦੇ ਦਰਸ਼ਨ ਕਰਦੀ ਨਜ਼ਰ ਆ ਰਹੀ ਹੈ । ਆਪਣੇ ਪੂਰੇ ਪਰਿਵਾਰ ਦੇ ਨਾਲ ਅਦਾਕਾਰਾ ਪੂਜਾ ਅਰਚਨਾ ਕਰਦੀ ਹੋਈ ਦਿਖਾਈ ਦੇ ਰਹੀ ਹੈ ।

Raveena Tandon With JP Dutta Family image From instagram

ਹੋਰ ਪੜ੍ਹੋ : ਹਾਲਾਤਾਂ ਅੱਗੇ ਹਾਰੇ ਲੋਕਾਂ ਨੂੰ ਹੌਂਸਲਾ ਦਿੰਦਾ ਹੈ ਰੇਸ਼ਮ ਸਿੰਘ ਅਨਮੋਲ ਵੱਲੋਂ ਸਾਂਝਾ ਕੀਤਾ ਗਿਆ ਬੱਚੇ ਦਾ ਇਹ ਵੀਡੀਓ

ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਇੱਕ ਜਗ੍ਹਾ ‘ਤੇ ਆਪਣੀ ਧੀ ਅਤੇ ਪੁੱਤਰ ਅਤੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ, ਜਦੋਂਕਿ ਦੂਜੀਆਂ ਤਸਵੀਰਾਂ ‘ਚ ਉਹ ਜੇਪੀ ਦੱਤਾ ਦੇ ਨਾਲ ਨਜ਼ਰ ਆ ਰਹੇ ਹਨ ।

Raveena Tandon , image From instagram

ਹੋਰ ਪੜ੍ਹੋ : ਗਾਇਕਾ ਪਰਵੀਨ ਭਾਰਟਾ ਨੇ ਖਰੀਦੀ ਨਵੀਂ ਫਾਰਚੂਨਰ ਕਾਰ, ਪ੍ਰਸ਼ੰਸਕ ਦੇ ਰਹੇ ਵਧਾਈਆਂ

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਸਭ ਨੂੰ ਗਣੇਸ਼ ਚਤੁਰਥੀ ਦੀ ਵਧਾਈ ਦਿੱਤੀ ਹੈ । ਰਵੀਨਾ ਟੰਡਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਹਿੱਟ ਫ਼ਿਲਮਾਂ ਦੀ ਬਦੌਲਤ ਅਦਾਕਾਰਾ ਨੇ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ ।

Raveena Tandon Daughter- image From instagram

ਪਿਛਲੇ ਕੁਝ ਸਾਲਾਂ ਤੋਂ ਉਹ ਬਾਲੀਵੁੱਡ ਤੋਂ ਦੂਰ ਸੀ । ਪਰ ਅੱਜ ਕੱਲ੍ਹ ਉਹ ਕਈ ਰਿਆਲਟੀ ਸ਼ੋਅ ਨੂੰ ਜੱਜ ਕਰਦੀ ਦਿਖਾਈ ਦਿੰਦੀ ਹੈ । ਉਸ ਨੇ ਬਹੁਤ ਹੀ ਛੋਟੀ ਉਮਰ ‘ਚ ਬੱਚੀਆਂ ਨੂੰ ਗੋਦ ਲਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੀ ਦੇਖਭਾਲ ਅਤੇ ਰਹਿਣ ਸਹਿਣ ਇੱਥੋਂ ਤੱਕ ਕਿ ਵਿਆਹ ਦੀ ਵੀ ਜ਼ਿੰਮੇਵਾਰੀ ਉਸ ਨੂੰ ਦਿੱਤੀ ਗਈ ਸੀ । ਉਸ ਨੇ ਆਪਣੀਆਂ ਧੀਆਂ ਦੇ ਵਿਆਹ ਕਰ ਦਿੱਤੇ ਹਨ, ਜਿਸ ਤੋਂ ਬਾਅਦ ਉਹ ਨਾਨੀ ਵੀ ਬਣ ਚੁੱਕੀ ਹੈ ।

You may also like