ਰਵੀ ਦੁਬੇ ਨੇ ਸਾਂਝੀ ਕੀਤੀ ਅਣਦੇਖੀ ਤਸਵੀਰ, ਐਕਟਰੈੱਸ ਸਰਗੁਣ ਮਹਿਤਾ ਤਸਵੀਰ ਦੇਖ ਕੇ ਹੋਈ ਲਾਲ-ਪੀਲੀ, ਸੋਸ਼ਲ ਮੀਡੀਆ ‘ਤੇ ਲਗਾ ਦਿੱਤੀ ਪਤੀ ਦੇਵ ਦੀ ਕਲਾਸ
ਰਵੀ ਦੁਬੇ ਨੇ ਸਾਂਝੀ ਕੀਤੀ ਅਣਦੇਖੀ ਤਸਵੀਰ, ਐਕਟਰੈੱਸ ਸਰਗੁਣ ਮਹਿਤਾ ਤਸਵੀਰ ਦੇਖ ਕੇ ਹੋਈ ਲਾਲ-ਪੀਲੀ, ਸੋਸ਼ਲ ਮੀਡੀਆ ‘ਤੇ ਲਗਾ ਦਿੱਤੀ ਪਤੀ ਦੇਵ ਦੀ ਕਲਾਸ
ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿਸ ਦੀ ਵਰਤੋਂ ਅੱਜ ਦੇ ਸਮੇਂ 'ਚ ਆਮ ਵਿਅਕਤੀ ਤੋਂ ਲੈ ਕੇ ਫਿਲਮੀ ਸਿਤਾਰੇ ਖੂਬ ਕਰਦੇ ਨੇ। ਫ਼ਿਲਮੀ ਸਿਤਾਰੇ ਸ਼ੋਸ਼ਲ ਮੀਡੀਆ ‘ਤੇ ਫੈਨਸ ਨਾਲ ਹੀ ਨਹੀਂ ਜੁੜੇ ਰਹਿੰਦੇ ਸਗੋਂ ਇੰਡਸਟਰੀ ‘ਚ ਆਪਣੇ ਦੋਸਤਾਂ ਨਾਲ ਵੀ ਲਗਾਤਾਰ ਟੱਚ ‘ਚ ਰਹਿੰਦੇ ਹਨ। ਅਜਿਹੀ ਹਾਲ ਹੀ ‘ਚ ਗੱਲ ਬਾਤ ਸਾਹਮਣੇ ਆਈ ਹੈ ਸਰਗੁਣ ਮਹਿਤਾ ਅਤੇ ਉਨ੍ਹਾਂ ਦੇ ਪਤੀ ਰਵੀ ਦੁਬੇ ਦੀ ।
Image Source: Instagram

ਰਵੀ ਦੁਬੇ ਨੇ ਆਪਣੀ ਪਤਨੀ ਨੂੰ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਪੁਰਾਣੀ ਅਣਦੇਖੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਦੇਖ ਕੇ ਐਕਟਰੈੱਸ ਸਰਗੁਣ ਮਹਿਤਾ ਦਾ ਪਾਰਾ ਚੜ੍ਹ ਗਿਆ ਹੈ ਤੇ ਉਸ ਨੇ ਕਮੈਂਟ 'ਚ ਹੀ ਪਤੀ ਨੂੰ ਝਾੜ ਪਾ ਦਿੱਤੀ ਹੈ।
Image Source: Instagram
ਸਰਗੁਣ ਮਹਿਤਾ ਨੇ ਲਿਖਿਆ ਹੈ- ਏਨੀਂ ਬੁਰੀ ਤਸਵੀਰ ਨਾਲ ਹੀ ਉਨ੍ਹਾਂ ਨੇ ਗੁੱਸੇ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਨੇ। ਅੱਗੇ ਪਤੀ ਰਵੀ ਦੁਬੇ ਨੇ ਕੋਈ ਜਵਾਬ ਤਾਂ ਨਹੀਂ ਦਿੱਤਾ। ਪਰ ਪ੍ਰਸ਼ੰਸਕ ਇਸ ਗੱਲਬਾਤ ਦਾ ਪੂਰਾ ਲੁਤਫ ਲੈ ਰਹੇ ਨੇ। ਫੈਨਜ਼ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਵੱਡੀ ਗਿਣਤੀ ‘ਚ ਇਸ ਪੋਸਟ ਉੱਤੇ ਲਾਈਕਸ ਆ ਚੁੱਕੇ ਨੇ। ਦੱਸ ਦਈਏ ਸਰਗੁਣ ਮਹਿਤਾ ਏਨੀਂ ਦਿਨੀਂ ਆਪਣੇ ਫ਼ਿਲਮੀ ਪ੍ਰੋਜੈਕਟ ਕਰਕੇ ਯੂ.ਕੇ ‘ਚ ਹੈ। ਸਰਗੁਣ ਮਹਿਤਾ ਤੇ ਰਵੀ ਦੁਬੇ ਮਨੋਰੰਜਨ ਜਗਤ ਦੇ ਕਿਊਟ ਤੇ ਲਵਲੀ ਕਪਲ ਨੇ। ਦੋਵਾਂ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।
Image Source: Instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
