ਮਨੁੱਖਤਾ ਦੀ ਸੇਵਾ ਕਰਨ ਵਾਲੇ ਖਾਲਸਾ ਏਡ ਦੇ ਸੀਈਓ ਰਵੀ ਸਿੰਘ ਨੇ ਕੋਰੋਨਾ ਵਾਇਰਸ ਨੂੰ ਹਰਾਇਆ

written by Shaminder | October 12, 2020 05:49pm

ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਥਾ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਜੀ ਇਨਸਾਨੀਅਤ ਦੀ ਸੇਵਾ ਕਰਦੇ ਕਰਦੇ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਸਨ । ਹੁਣ ਪੂਰੀ ਤਰ੍ਹਾਂ ਇਸ ਵਾਇਰਸ ਤੋਂ ਉੱਭਰ ਚੁੱਕੇ ਹਨ । ਖਾਲਸਾ ਏਡ ਸੰਸਥਾ ਵੱਲੋਂ ਉਨ੍ਹਾਂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ।ਦੱਸ ਦਈਏ ਕਿ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਲੋਕਾਂ ਦੀ ਸੇਵਾ ਕਰਨ ਦੌਰਾਨ ਹੀ ਇਸ ਵਾਇਰਸ ਦੀ ਲਪੇਟ ‘ਚ ਆ ਗਏ ਸਨ ।

ਹੋਰ ਪੜ੍ਹੋ : ਕੋਰੋਨਾ ਵਾਇਰਸ ਦੀ ਲਪੇਟ ’ਚ ਆਉਣ ਤੋਂ ਬਾਅਦ ‘ਖ਼ਾਲਸਾ ਏਡ’ ਦੇ ਮੁਖੀ ਰਵੀ ਸਿੰਘ ਦੇ ਜਲਦ ਸਿਹਤਯਾਬ ਹੋਣ ਦੀ ਕੀਤੀ ਗਈ ਅਰਦਾਸ

ravi singh ravi singh

ਜਿਸ ਤੋਂ ਬਾਅਦ ਕਈ ਦਿਨ ਤੋਂ ਉਹ ਆਪਣਾ ਇਲਾਜ ਕਰਵਾ ਰਹੇ ਸਨ । ਖਾਲਸਾ ਏਡ ਸੰਸਥਾ ਵੱਲੋਂ ਕੋਰੋਨਾ ਕਾਲ ‘ਚ ਲੋਕਾਂ ਦੀ ਵੱਡੇ ਪੱਧਰ ‘ਤੇ ਸੇਵਾ ਕੀਤੀ ਗਈ ।

ਦੇਸ਼ ਹੀ ਨਹੀਂ ਵਿਦੇਸ਼ਾਂ ‘ਚ ਵੀ ਖਾਲਸਾ ਏਡ ਵੱਲੋਂ ਹਸਪਤਾਲਾਂ, ਲੋਕਾਂ ਦੇ ਘਰਾਂ ਅਤੇ ਹਰ ਜ਼ਰੂਰਤਮੰਦ ਲੋਕਾਂ ਨੂੰ ਲੰਗਰ ਮੁਹੱਈਆ ਕਰਵਾਇਆ ਗਿਆ ਸੀ ।

ravi singh ravi singh

ਇਸ ਦੇ ਨਾਲ ਹੀ ਹੁਣ ਕਿਸਾਨਾਂ ਦੇ ਧਰਨੇ ‘ਚ ਵੀ ਕਿਸਾਨਾਂ ਨੂੰ ਲੰਗਰ ਮੁੱਹਈਆ ਕਰਵਾ ਰਹੀ ਹੈ । ਰਵੀ ਸਿੰਘ ਖਾਲਸਾ ਏਡ ਦੇ ਸੀਈਓ ਹਨ ਜੋ ਦੁਨੀਆ ਭਰ ‘ਚ ਸੰਸਥਾ ਦੇ ਵਲੰਟੀਅਰਾਂ ਨੂੰ ਸੇਵਾ ਅਤੇ ਦੇਖ ਰੇਖ ਦੀਆਂ ਸੇਵਾਵਾਂ ਨਿਭਾ ਰਹੇ ਹਨ ।

You may also like