ਗਿੱਪੀ ਗਰੇਵਾਲ ਦੇ ਪੁੱਤਰ ਗੁਰਬਾਜ਼ ਗਰੇਵਾਲ ਦਾ ਅੱਜ ਹੈ ਜਨਮ ਦਿਨ, ਪੁੱਤਰ ਨੂੰ ਰਵਨੀਤ ਗਰੇਵਾਲ ਨੇ ਇਸ ਅੰਦਾਜ਼ ‘ਚ ਦਿੱਤੀ ਵਧਾਈ

written by Shaminder | November 03, 2022 10:38am

ਗਿੱਪੀ ਗਰੇਵਾਲ (Gippy Grewal) ਅਤੇ ਰਵਨੀਤ ਗਰੇਵਾਲ (Ravneet Grewal) ਦੇ ਸਭ ਤੋਂ ਛੋਟੇ ਪੁੱਤਰ ਗੁਰਬਾਜ਼ ਗਰੇਵਾਲ (Gurbaaz Grewal) ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਗਿੱਪੀ ਗਰੇਵਾਲ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਪੁੱਤਰ ਦੇ ਜਨਮਦਿਨ ‘ਤੇ ਵਧਾਈ ਦੇ ਰਹੇ ਹਨ ।

Ravneet Grewal image Source : Instagram

ਹੋਰ ਪੜ੍ਹੋ : ਰਣਜੀਤ ਬਾਵਾ ਦਾ ਨਵਾਂ ਗੀਤ ‘ਮਿੱਠੀਆਂ ਜੇਲ੍ਹਾਂ’ ਰਿਲੀਜ਼, ਵਿਦੇਸ਼ਾਂ ‘ਚ ਕੰਮ ਕਰਨ ਗਏ ਪੰਜਾਬੀਆਂ ਦੇ ਦਰਦ ਨੂੰ ਕੀਤਾ ਗਿਆ ਬਿਆਨ

ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੁੱਤਰ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ । ਗੁਰਬਾਜ਼ ਅੱਜ ਆਪਣਾ ਤੀਜਾ ਜਨਮਦਿਨ ਮਨਾ ਰਿਹਾ ਹੈ ।

Shinda Grewal image Source : Instagram

ਹੋਰ ਪੜ੍ਹੋ : ਰਾਜੀਵ ਸੇਨ ਦੇ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਚਾਰੂ ਅਸੋਪਾ ਨੇ ਮਨਾਇਆ ਧੀ ਦਾ ਜਨਮ ਦਿਨ, ਤਸਵੀਰਾਂ ਕੀਤੀਆਂ ਸਾਂਝੀਆਂ

ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰਵਨੀਤ ਨੇ ਕੈਪਸ਼ਨ ‘ਚ ਲਿਖਿਆ, ‘ਹੈਪੀ ਬਰਥਡੇ ਗੁਰਬਾਜ਼ ਗਰੇਵਾਲ। ਲਵ ਯੂ ਪੁੱਤਰ’। ਰਵਨੀਤ ਗਰੇਵਾਲ ਆਪਣੇ ਛੋਟੇ ਪੁੱਤਰ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਇਸ ਤੋਂ ਇਲਾਵਾ ਗੁਰਬਾਜ਼ ਦੇ ਦੋਨਾਂ ਭਰਾਵਾਂ ਏਕਮ ਅਤੇ ਸ਼ਿੰਦਾ ਗਰੇਵਾਲ ਨੇ ਵੀ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸਾਂਝੀਆ ਕਰਦੇ ਹੋਏ ਆਪਣੇ ਨਿੱਕੇ ਭਰਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

Gurbaaz Grewal

ਗਿੱਪੀ ਗਰੇਵਾਲ ਨੇ ਵੀ ਆਪਣੇ ਕਿਊਟ ਜਿਹੇ ਪੁੱਤਰ ਨੂੰ ਆਪਣੇ ਹੀ ਅੰਦਾਜ਼ ‘ਚ ਵਧਾਈ ਦਿੱਤੀ ਹੈ । ਗੁਰਬਾਜ਼ ਦੇ ਡੈਡੀ ਗਿੱਪੀ ਗਰੇਵਾਲ ਨੇ ਉਸ ਦਾ ਪਿਆਰਾ ਜਿਹਾ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਅਤੇ ਕੈਪਸ਼ਨ 'ਚ ਲਿਖਿਆ, 'ਹੈਪੀ ਬਰਥਡੇ ਜੱਟਾ ਵੇ। ਲਵ ਯੂ ਪੁੱਤਰ'। ਜਿਉਂ ਹੀ ਗਰੇਵਾਲ ਪਰਿਵਾਰ ਦੇ ਵੱਲੋਂ ਗੁਰਬਾਜ਼ ਗਰੇਵਾਲ ਦੇ ਬਰਥਡੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਤਾਂ ਪ੍ਰਸ਼ੰਸਕਾਂ ਦੇ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਫੈਨਸ ਦੇ ਨਾਲ ਨਾਲ ਕਲਾਕਾਰ ਵੀ ਗਰੇਵਾਲ ਪਰਿਵਾਰ ਦੇ ਸਭ ਤੋਂ ਛੋਟੇ ਪੁੱਤਰ ਦੇ ਜਨਮ ਦਿਨ ‘ਤੇ ਵਧਾਈਆਂ ਦੇ ਰਹੇ ਹਨ ।

You may also like