ਦੋਸਤ ਸਿੱਧੂ ਮੂਸੇਵਾਲਾ ਦੇ ਭੋਗ ‘ਤੇ ਰੇਸ਼ਮ ਸਿੰਘ ਅਨਮੋਲ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਪਹੁੰਚੇ, ਕਰ ਰਹੇ ਲੰਗਰ ਦੀ ਸੇਵਾ

written by Shaminder | June 08, 2022 11:44am

ਸਿੱਧੂ ਮੂਸੇਵਾਲਾ (Sidhu Moose Wala ) ਦੀ ਅੰਤਿਮ ਅਰਦਾਸ (Antim Ardaas) ‘ਚ ਵੱਡੀ ਸੰਖਿਆ ‘ਚ ਲੋਕ ਪਹੁੰਚ ਚੁੱਕੇ ਹਨ । ਇਸ ਮੌਕੇ ਸੈਲੀਬ੍ਰੇਟੀਜ ਵੀ ਹਰਮਨ ਪਿਆਰੇ ਮਰਹੂਮ ਗਾਇਕ ਨੂੰ ਅਲਵਿਦਾ ਆਖ ਰਹੇ ਹਨ । ਰੇਸ਼ਮ ਸਿੰਘ ਅਨਮੋਲ ਵੀ ਦੋਸਤ ਸਿੱਧੂ ਮੂਸੇਵਾਲਾ ਦੇ ਭੋਗ ‘ਤੇ ਪਹੁੰਚੇ ਹੋਏ ਹਨ ਅਤੇ ਦੋਸਤ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਟੀ –ਸ਼ਰਟ ਪਾ ਕੇ ਸ਼ਰਧਾਂਜਲੀ ਦੇ ਰਹੇ ਹਨ । ਜਿਸ ਦਾ ਇੱਕ ਵੀਡੀਓ ਵੀ ਉਸ ਨੇ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ ।

Sidhu Moose wala bhog-min image From instagram

ਹੋਰ ਪੜ੍ਹੋ : ਕੀ ਤੁਹਾਨੂੰ ਪਤਾ ਹੈ? 16 ਸਾਲ ਦੀ ਉਮਰ ‘ਚ ਸ਼ਿਲਪਾ ਸ਼ੈੱਟੀ ਨੇ ਇਸ਼ਤਿਹਾਰ ‘ਚ ਕੀਤਾ ਸੀ ਕੰਮ

ਜਿਸ ‘ਚ ਪਿੰਡ ਮੂਸੇਵਾਲਾ ‘ਤੇ ਗਾਇਕ ਦੀ ਕੋਠੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆ ਹਨ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਭੋਗ ਅਤੇ ਅੰਤਿਮ ਅਰਦਾਸ ‘ਚ ਰਾਗੀ ਸਿੰਘਾਂ ਦੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਜਾ ਰਿਹਾ ਹੈ । ਇਸ ਕੀਰਤਨ ਦੇ ਦੌਰਾਨ ਸਭ ਦੀਆਂ ਅੱਖਾਂ ਸ਼ੁਭਦੀਪ ਸਿੱਧੂ ਉਰਫ ਸਿੱਧੂ ਮੂਸੇਵਾਲਾ ਲਈ ਨਮ ਹੋ ਰਹੀਆਂ ਹਨ ।

sidhu Moose wala bhog And Antim Ardaas-min

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ‘ਚ ਹਜ਼ਾਰਾਂ ਦੀ ਗਿਣਤੀ ‘ਚ ਲੋਕ ਹੋ ਰਹੇ ਸ਼ਾਮਿਲ, ਰਾਗੀ ਸਿੰਘ ਕਰ ਰਹੇ ਵੈਰਾਗਮਈ ਕੀਰਤਨ

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬੀਤੇ ਦਿਨੀਂ ਅਪੀਲ ਕੀਤੀ ਸੀ ਕਿ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਜੋ ਵੀ ਨੌਜਵਾਨ ਸ਼ਾਮਿਲ ਹੋਵੇ ਉਹ ਪੱਗ ਬੰਨ ਕੇ ਸ਼ਾਮਿਲ ਹੋਵੇ ।ਸਿੱਧੂ ਮੂਸੇਵਾਲਾ ਦਾ ਇਸੇ ਮਹੀਨੇ ਵਿਆਹ ਸੀ, ਪਰ ਵਿਆਹ ਤੋਂ ਪਹਿਲਾਂ ਹੀ ਬੀਤੀ 29 ਮਈ ਨੂੰ ਕੁਝ ਹਥਿਆਰਬੰਦ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਗਾਇਕ ਦਾ ਕਤਲ ਕਰ ਦਿੱਤਾ ਸੀ ।

image From instagram

ਜਿਸ ਤੋਂ ਬਾਅਦ ਦੇਸ਼ ਅਤੇ ਦੁਨੀਆ ‘ਚ ਸੋਗ ਦੀ ਲਹਿਰ ਹੈ । ਇਸ ਦੇ ਨਾਲ ਹੀ ਗਾਇਕ ਦੇ ਪ੍ਰਸ਼ੰਸਕ ਵੀ ਉਸ ਲਈ ਰੋ ਰਹੇ ਹਨ । ਪਰ ਸਭ ਤੋਂ ਜਿਆਦਾ ਹਾਲਤ ਖਰਾਬ ਹੈ ਸਿੱਧੂ ਦੇ ਮਾਪਿਆਂ ਦੀ । ਜਿਨ੍ਹਾਂ ਦਾ ਜਵਾਨ ਪੁੱਤਰ ਹਮੇਸ਼ਾ ਲਈ ਉਨ੍ਹਾਂ ਤੋਂ ਦੂਰ ਹੋ ਚੁੱਕਿਆ ਹੈ ।

You may also like