ਰਿਚਾ ਚੱਢਾ ਨੇ ਕਾਰ ਦੀ ਟੈਂਕੀ ਫੁਲ ਕਰਵਾ ਕੇ ਮੋਦੀ ਸਰਕਾਰ ਤੇ ਕੀਤਾ ਕਮੈਂਟ, ਜਿਹੜਾ ਲੋਕਾਂ ਨੂੰ ਖੂਬ ਆ ਰਿਹਾ ਹੈ ਪਸੰਦ

written by Rupinder Kaler | February 26, 2021

ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆ ਕੀਮਤਾਂ ਅਸਮਾਨ ਤੇ ਪਹੁੰਚ ਗਈਆਂ ਹਨ । ਕਈ ਥਾਂਵਾਂ ਤੇ ਤਾਂ ਪੈਟਰੋਲ 100 ਰੁਪਏ ਤੋਂ ਉਪਰ ਦਾ ਅੰਕੜਾ ਪਾਰ ਕਰ ਗਿਆ ਹੈ । ਅਜਿਹੇ ਹਲਾਤਾਂ ਵਿੱਚ ਨਾ ਸਿਰਫ ਆਮ ਲੋਕ ਪਰੇਸ਼ਾਨ ਬਲਕਿ ਸੈਲੀਬ੍ਰਿਟੀ ਵੀ ਪਰੇਸ਼ਾਨ ਹਨ ।

Image from richa-chadha's instagram

ਹੋਰ ਪੜ੍ਹੋ :

ਪਰਮੀਸ਼ ਵਰਮਾ ਨੇ ਲਈ ਨਵੀਂ ਸਫਾਰੀ, ਤਸਵੀਰਾਂ ਸਾਝੀਆਂ ਕਰਕੇ ਪੁਰਾਣੇ ਦਿਨ ਕੀਤੇ ਯਾਦ

Image from richa-chadha's instagram

ਇਸ ਸਭ ਦੇ ਚਲਦੇ ਰਿਚਾ ਚੱਢਾ ਨੇ ਇੱਕ ਟਵੀਟ ਕੀਤਾ ਹੈ । ਉਹਨਾਂ ਨੇ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਤੇ ਕਮੈਂਟ ਕੀਤਾ ਹੈ । ਇਹੀ ਨਹੀਂ ਉਹਨਾਂ ਨੇ ਸਲਮਾਨ ਖ਼ਾਨ ਤੇ ਐਸ਼ਵਰਿਆ ਰਾਏ ਦੀ ਫ਼ਿਲਮ ‘ਹਮ ਦਿਲ ਦੇ ਚੁੱਕੇ ਸਨਮ’ ਦੇ ਦਰਦ ਭਰੇ ਗਾਣੇ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ ।

richa-chadha Image from richa-chadha's instagram

ਟਵੀਟ ਵਿੱਚ ਰਿਚਾ ਚੱਢਾ ਨੇ ਲਿਖਿਆ ਹੈ ‘ਹੁਣ ਗੱਡੀ ਦੀ ਟੈਂਕੀ ਫੁੱਲ ਕਰਵਾਈ ਹੈ ਲੁੱਟ ਗਏ ….’ ਰਿਚਾ ਚੱਢਾ ਦੇ ਇਸ ਟਵੀਟ ਤੇ ਲੋਕਾਂ ਦੇ ਪ੍ਰਤੀਕਰਮ ਵੀ ਆ ਰਹੇ ਹਨ ।

https://twitter.com/RichaChadha/status/1364806255546490882

You may also like