ਲਓ ਜੀ ਵੈਡਿੰਗ ਸੀਜ਼ਨ ਲਈ ਗਾਇਕ ਰੌਸ਼ਨ ਪ੍ਰਿੰਸ ਵੀ ਲੈ ਕੇ ਆਏ ਨੇ ਆਪਣਾ ਨਵਾਂ ਗੀਤ ‘ਜੋੜੀ’, ਹਰ ਇੱਕ ਨੂੰ ਨੱਚਣ ਲਈ ਕਰ ਰਿਹਾ ਹੈ ਮਜ਼ਬੂਰ,ਦੇਖੋ ਵੀਡੀਓ
ਲਓ ਜੀ ਵੈਡਿੰਗ ਸੀਜ਼ਨ ਲਈ ਗਾਇਕ ਰੌਸ਼ਨ ਪ੍ਰਿੰਸ ਵੀ ਲੈ ਕੇ ਆਏ ਨੇ ਆਪਣਾ ਨਵਾਂ ਗੀਤ ‘ਜੋੜੀ’, ਹਰ ਇੱਕ ਨੂੰ ਨੱਚਣ ਲਈ ਕਰ ਰਿਹਾ ਹੈ ਮਜ਼ਬੂਰ,ਦੇਖੋ ਵੀਡੀਓ
ਲਓ ਜੀ ਵੈਡਿੰਗ ਸੀਜ਼ਨ ਚੱਲ ਰਿਹਾ ਹੈ ਇਸ ਦੌਰਾਨ ਗਾਇਕ ਵੀ ਆਪਣੇ ਨਵੇਂ ਗੀਤ ਲੈ ਕੇ ਆ ਰਹੇ ਨੇ। ਕਾਫੀ ਸਮੇਂ ਬਾਅਦ ਗਾਇਕ ਰੌਸ਼ਨ ਪ੍ਰਿੰਸ Roshan Prince ਆਪਣਾ ਨਵਾਂ ਗੀਤ ਲੈ ਕੇ ਆਏ ਨੇ। ਉਹ ਆਪਣੇ ਨਵੇਂ ਬੀਟ ਸੌਂਗ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਉਹ ਜੋੜੀ (JODI) ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਆਏ ਨੇ। ਇਸ ਗੀਤ ਨੂੰ ਰੌਸ਼ਨ ਪ੍ਰਿੰਸ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਇਹ ਗੀਤ ਵਿਆਹ ਵਾਲੇ ਮਾਹੌਲ ਲਈ ਪੂਰਾ ਢੁੱਕਦਾ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਇਨ੍ਹਾਂ ਦਿਨੀਂ ਚਾਰੇ-ਪਾਸੇ ਵਿਆਹਾਂ ਦੀਆਂ ਰੌਣਕਾਂ ਚੱਲ ਰਹੀਆਂ ਨੇ। ਇਹ ਗੀਤ ਸੋਨੇ ‘ਤੇ ਸੁਹਾਗਾ ਵਾਲੀ ਗੱਲ ਸਾਬਿਤ ਹੋ ਰਹੀ ਹੈ। ਗਾਣੇ ਦੇ ਬੋਲ Sukhman Heer ਨੇ ਲਿਖੇ ਨੇ ਤੇ ਮਿਊਜ਼ਿਕ ਮੈਡੀ ਵਰਮਾ ਨੇ ਦਿੱਤਾ ਹੈ। ਗਾਣੇ ਦਾ ਵੀਡੀਓ Amit Kumar Films ਨੇ ਤਿਆਰ ਕੀਤਾ ਹੈ। ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਰੌਸ਼ਨ ਪ੍ਰਿੰਸ ਅਤੇ ਓਸ਼ੀਨ ਬਰਾੜ। ਗਾਣੇ ਦੇ ਵੀਡੀਓ ‘ਚ ਵਿਆਹ ਵਾਲਾ ਮਾਹੌਲ ਹੀ ਬਿਆਨ ਕੀਤਾ ਗਿਆ ਹੈ। Black Studios Canada ਦੇ ਯੂਟਿਊਬ ਚੈਨਲ ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਨੇ।
ਹੋਰ ਪੜ੍ਹੋ : ਅੰਕਿਤਾ ਲੋਖੰਡੇ ਨੂੰ ਵਿਆਉਣ ਲਈ ਵਿੱਕੀ ਜੈਨ ਸ਼ਾਹੀ ਅੰਦਾਜ਼ ਲੈ ਕੇ ਨਿਕਲੇ ਬਰਾਤ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

ਦੱਸ ਦਈਏ ਰੌਸ਼ਨ ਪ੍ਰਿੰਸ ਪੰਜਾਬੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਖੇਤਰ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਕਾਫੀ ਸਰਗਰਮ ਨੇ । ਉਹ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਹ ਅਖੀਰਲੀ ਵਾਰ ‘ਇੱਕ ਸੰਧੂ ਹੁੰਦਾ ਸੀ’ ਫ਼ਿਲਮ ‘ਚ ਨਜ਼ਰ ਆਏ ਸੀ। ਬਹੁਤ ਜਲਦ ਉਹ ਬਤੌਰ ਡਾਇਰੈਕਟਰ ਆਪਣੀ ਫ਼ਿਲਮ ‘ਵਧਾਈਆਂ ਬਾਪੂ ਤੈਨੂੰ’ ਦੇ ਨਾਲ ਦਰਸ਼ਕਾਂ ਦਾ ਰੁਬਰੂ ਹੋਣਗੇ।
Latest Punjabi Song-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
