ਹੋ ਜਾਓ ਤਿਆਰ ਰੋਸ਼ਨ ਪ੍ਰਿੰਸ ਦੀ ਬਰਾਤ ਦੇ ਵਿਚ ਸ਼ਾਮਿਲ ਲਈ

written by PTC Buzz | November 28, 2017

ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਦੇ ਪ੍ਰਿੰਸ, ਰੋਸ਼ਨ ਪ੍ਰਿੰਸ ਅੱਜ ਕਲ "ਪੇਕਿਆਂ ਨੂੰ" ਪ੍ਰੋਮੋਟ ਕਰਦੇ ਹੋਏ ਨਜ਼ਰ ਆ ਰਹੇ ਨੇ | ਅਰੇ ਜਨਾਬ ਗ਼ਲਤ ਨਾ ਸਮਝੋ, ਰੋਸ਼ਨ ਪ੍ਰਿੰਸ ਨੇ ਗਾਇਕੀ ਅਤੇ ਅਦਾਕਾਰੀ ਨਹੀਂ ਛੱਡੀ | ਦਰਅਸਲ ਰੋਸ਼ਨ ਪ੍ਰਿੰਸ ਬਹੁਤ ਚਿਰਾਂ ਤੋਂ ਇਕ ਸਿੰਗਲ ਟਰੈਕ ਦੀ ਯੋਜਨਾ ਬਣਾ ਰਹੇ ਸਨ, ਪਰ ਇੰਤਜ਼ਾਰ ਸੀ ਤੇ ਇਕ ਸਹੀ ਗੀਤ ਦੀ, ਇਸਲਈ ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੋਇਆ ਗੀਤ "ਪੇਕਿਆਂ ਨੂੰ Pekeyan Nu" ਦੇ ਨਾਲ ਜਿਸਨੂੰ ਲਿਖਿਆ ਹੈ “ਮਨਿੰਦਰ ਕੇਲੇ” ਨੇ | ਸੋ ਜਿਉਂ ਹੀ ਮਨਿੰਦਰ ਕੈਲੇ ਦਾ ਲਿਖਿਆ ਹੋਇਆ ਗੀਤ ਰੋਸ਼ਨ ਪ੍ਰਿੰਸ ਦੇ ਸਾਹਮਣੇ ਆਇਆ ਉਦੋਂ ਹੀ ਰੋਸ਼ਨ ਪ੍ਰਿੰਸ ਹੋ ਗਏ | ਤੁਹਾਨੂੰ ਸਾਰਿਆਂ ਨੂੰ ਦੱਸ ਦੇਈਏ ਕਿ ਇਸ ਗੀਤ ਦੇ ਵਿਚ ਰੋਸ਼ਨ ਪ੍ਰਿੰਸ ਲਾੜਾ ਬਣੇ ਨੇ ਤੇ ਉਨ੍ਹਾਂ ਦੀ ਲਾੜੀ ਬਣੀ ਹੈ ਆਕਾਂਕਸ਼ਾ ਸਰੀਨ ਤੇ ਇਸ ਗੀਤ ਦੇ ਵਾਜੇ ਗਾਜੇ ਦਾ ਜ਼ਿੱਮਾ ਮਿਲਿਆ ਹੈ ਦੇਸੀ ਰੋਊਟਜ਼ ਨੂੰ | ਸੋ ਹੋ ਜਾਓ ਤਿਆਰ ਫਿਰ ਰੋਸ਼ਨ ਪ੍ਰਿੰਸ Roshan Prince ਦੀ ਬਰਾਤ ਦੇ ਵਿਚ ਸ਼ਾਮਿਲ ਹੋਣ ਦੇ ਲਈ |

 

You may also like