ਰੌਸ਼ਨ ਪ੍ਰਿੰਸ ਨੇ ਆਪਣੀ ਧੀ ਗੋਪਿਕਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਪਾਈ ਪਿਆਰੀ ਜਿਹੀ ਪੋਸਟ, ਕਲਾਕਾਰ ਵੀ ਕਮੈਂਟ ਕਰਕੇ ਗੋਪਿਕਾ ਨੂੰ ਦੇ ਰਹੇ ਅਸੀਸਾਂ

written by Lajwinder kaur | October 29, 2021

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਿੱਟ ਗੀਤ ਦੇਣ ਵਾਲੇ ਗਾਇਕ ਰੌਸ਼ਨ ਪ੍ਰਿੰਸ Roshan Prince ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਅੱਜ ਉਨ੍ਹਾਂ ਦੀ ਧੀ Gopika ਦਾ ਜਨਮਦਿਨ ਹੈ। ਆਪਣੇ ਲਾਡੋ ਰਾਣੀ ਨੂੰ ਵਿਸ਼ ਕਰਦੇ ਹੋਏ ਰੌਸ਼ਨ ਪ੍ਰਿੰਸ ਨੇ ਪਿਆਰੀ ਜਿਹੀ ਪੋਸਟ ਪਾਈ ਹੈ।

ਹੋਰ  ਪੜ੍ਹੋ : ਮੇਹਰ ਬੇਦੀ ਆਪਣੇ ਪਾਪਾ ਅੰਗਦ ਬੇਦੀ ਦੇ ਲਿਪਸਟਿਕ’ ਲਾ ਕੇ ਮੇਕਅੱਪ ਕਰਦੀ ਆਈ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਪਿਉ-ਧੀ ਦਾ ਇਹ ਪਿਆਰਾ ਜਿਹਾ ਵੀਡੀਓ

roshan prince with family Image Source – instagram

ਉਨ੍ਹਾਂ ਨੇ ਆਪਣੀ ਧੀ ਗੋਪਿਕਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਅੱਜ ਸਾਡੇ ਪੁੱਤਰ ਦਾ ਬਰਥਡੇਅ ਹੈ..!! Happy Birthday Gopika ❤️’ । ਇਸ ਪੋਸਟ ਉੱਤੇ ਕਲਾਕਾਰਾਂ ਤੇ ਪ੍ਰਸ਼ੰਸਕ ਕਮੈਂਟ ਕਰਕੇ ਗੋਪਿਕਾ ਨੂੰ ਬਰਥਡੇਅ ਵਿਸ਼ ਕਰ ਰਹੇ ਹਨ। ਐਕਟਰ ਧੀਰਜ ਕੁਮਾਰ, ਗਾਇਕ ਆਤਿਸ਼, ਅਦਾਕਾਰਾ ਨਿਸ਼ਾ ਬਾਨੋ, ਐਕਟਰ ਨਵ ਬਾਜਵਾ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਵੀ ਕਮੈਂਟ ਕਰਕੇ ਬਰਥਡੇਅ ਵਿਸ਼ ਕੀਤਾ ਹੈ। ਇਸ ਪੋਸਟ ਉੱਤੇ ਵੱਡੀ ਗਿਣਤੀ ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

ਹੋਰ  ਪੜ੍ਹੋ :'ਬੰਟੀ ਔਰ ਬਬਲੀ 2’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਨਵੇਂ ਜ਼ਮਾਨੇ ਦੇ BB ਟਕਰਾਏ ਅਸਲੀ ਬੰਟੀ ਬਬਲੀ ਦੇ ਨਾਲ, ਦੇਖੋ ਵੀਡੀਓ

inside image of roshan prince image Image Source – instagram

ਦੱਸ ਦਈਏ ਰੌਸ਼ਨ ਪ੍ਰਿੰਸ ਅਜਿਹੇ ਗਾਇਕ ਨੇ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਰ ਤਰ੍ਹਾਂ ਦੇ ਗੀਤ ਦਿੱਤੇ ਨੇ । ਗੀਤਾਂ ਦੇ ਨਾਲ-ਨਾਲ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਰੌਸ਼ਨ ਪ੍ਰਿੰਸ ਦਾ ਛੋਟਾ ਨਾਂਅ ਪ੍ਰਿੰਸ ਹੈ । ਰੌਸ਼ਨ ਪ੍ਰਿੰਸ ਜਿੱਥੇ ਇੱਕ ਵਧੀਆ ਗਾਇਕ ਅਤੇ ਅਦਾਕਾਰਾ ਹਨ ਉੱਥੇ ਹੀ ਬਹੁਤ ਹੀ ਵਧੀਆ ਲੇਖਣੀ ਦੇ ਮਾਲਕ ਵੀ ਹਨ । ਉਨ੍ਹਾਂ ਦੇ ਲਿਖੇ ਕਈ ਗੀਤ ਪਦਮ ਸ਼੍ਰੀ ਹੰਸ ਰਾਜ ਹੰਸ ,ਬਲਕਾਰ ਸਿੱਧੂ ਸਣੇ ਕਈ ਗਾਇਕਾਂ ਨੇ ਗਾਏ ਹਨ । ਦੱਸ ਦਈਏ ਉਹ ਆਪਣੇ ਪਰਿਵਾਰ ਦੇ ਨਾਲ ਕੈਨੇਡਾ ਚ ਸੈਟਲ ਹੋ ਗਏ ਹਨ। ਉਹ ਅਖੀਰਲੀ ਵਾਰ ਨਾਨਕਾ ਮੇਲ ਫ਼ਿਲਮ ਚ ਨਜ਼ਰ ਆਏ ਸੀ। ਰੌਸ਼ਨ ਪ੍ਰਿੰਸ ਆਉਣ ਵਾਲੇ ਸਮੇਂ ‘ਚ ਲੱਡੂ ਬਰਫ਼ੀ, ਅਤੇ ਬੂ ਮੈਂ ਡਰਗੀ ਕਾਮੇਡੀ ਹਾਰਰ ਮੂਵੀ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।

 

You may also like