ਜਾਣੋ ਰੌਸ਼ਨ ਪ੍ਰਿੰਸ ਨੂੰ ਕਿਸ ਗੱਲ ਤੋਂ ਲਗਦਾ ਸੀ ਡਰ,ਜਿਸ ਕਰਕੇ ਆਪਣੀ ਪਤਨੀ ਨੂੰ ਰੱਖਿਆ ਸੀ ਮੀਡੀਆ ਤੋਂ ਦੂਰ, ਇਸ ਵੀਡੀਓ ‘ਚ ਕੀਤਾ ਖੁਲਾਸਾ
ਜਾਣੋ ਰੌਸ਼ਨ ਪ੍ਰਿੰਸ ਨੂੰ ਕਿਸ ਗੱਲ ਤੋਂ ਲਗਦਾ ਸੀ ਡਰ,ਜਿਸ ਕਰਕੇ ਆਪਣੀ ਪਤਨੀ ਨੂੰ ਰੱਖਿਆ ਸੀ ਮੀਡੀਆ ਤੋਂ ਦੂਰ, ਇਸ ਵੀਡੀਓ ‘ਚ ਕੀਤਾ ਖੁਲਾਸਾ
ਆਪਣੀ ਸੁਰੀਲੀ ਆਵਾਜ਼ ਤੇ ਹਿੱਟ ਗੀਤਾਂ ਕਰਕੇ ਰੌਸ਼ਨ ਪ੍ਰਿੰਸ Roshan Prince ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਪਿਛਲੇ ਕਈ ਸਾਲਾਂ ਤੋਂ ਰਾਜ ਕਰਦੇ ਆ ਰਹੇ ਹਨ । ਇਸੇ ਕਰਕੇ ਉਹਨਾਂ ਦੀ ਫੈਨ ਫਾਲੋਵਿੰਗ ਵੀ ਬਹੁਤ ਵੱਡੀ ਹੈ । ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਕੁਝ ਦਿਨ ਪਹਿਲੀ ਵਾਰ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਆਪਣਾ ਇੱਕ ਯੂਟਿਊਬ ਚੈਨਲ ਲਾਂਚ ਕੀਤਾ ਹੈ। ਜਿਸ ‘ਚ ਉਹ ਆਪਣੀ ਪਤਨੀ ਦੇ ਨਾਲ ਬਲੌਗ ਬਣਾਉਂਦੇ ਨੇ। ਉਨ੍ਹਾਂ ਦੇ ਇੱਕ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੀ ਹਾਂ ਉਨ੍ਹਾਂ ਦਾ ਵੈਲੇਨਟਾਈਨ ਵਾਲੇ ਬਲੌਗ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
image From instagram
ਇਸ ਬਲੌਗ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਇਹ ਵਿਆਹ ਤੋਂ ਬਾਅਦ ਪਹਿਲਾ ਵੈਲੇਨਟਾਈਨ ਹੈ ਜੋ ਦੋਵਾਂ ਨੇ ਸੈਲੀਬ੍ਰੇਟ ਕੀਤਾ ਹੈ। ਦੋਵਾਂ ਨੇ ਇੱਕ ਦੂਜੇ ਦੇ ਲਈ ਸਰਪ੍ਰਾਈਜ਼ ਗਿਫਟ ਖਰੀਦੇ ਸੀ, ਜੋ ਰੌਸ਼ਨ ਤੇ ਨੈਨੀ ਨੇ ਵੈਲੇਨਟਾਈਨ ਡੇਅ ਵਾਲੇ ਦਿਨ ਇੱਕ ਦੂਜੇ ਨੂੰ ਦਿੱਤੇ। ਪਰ ਉਨ੍ਹਾਂ ਦੀ ਪਤਨੀ ਨੈਨੀ ਨੇ ਇੱਕ ਪਿਆਰ ਭਰੀ ਚਿੱਠੀ ਆਪਣੇ ਪਤੀ ਰੌਸ਼ਨ ਪ੍ਰਿੰਸ ਲਈ ਲਿਖੀ, ਜਿਸ ‘ਚ ਉਸ ਨੇ ਆਪਣੇ ਜਜ਼ਬਾਤਾਂ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ਇਸ ਦੌਰਾਨ ਨੈਨੀ ਨੇ ਦੱਸਿਆ ਕਿ ਰੌਸ਼ਨ ਪ੍ਰਿੰਸ ਕਿਉਂ ਹਮੇਸ਼ਾ ਉਨ੍ਹਾਂ ਨੂੰ ਮੀਡੀਆ ਦੀਆਂ ਨਜ਼ਰਾਂ ਤੋਂ ਦੂਰ ਰੱਖਦੇ ਸਨ। ਇਸ ਪਿੱਛੇ ਇਹ ਕਾਰਣ ਸੀ ਕਿ ਉਹ ਨਹੀਂ ਸੀ ਚਾਹੁੰਦੇ ਕੇ ਨੈਨੀ ਨੂੰ ਕੋਈ ਕੁਝ ਵੀ ਕਹਿ। ਇਸ ਲਈ ਉਹ ਨੈਨੀ ਨੂੰ ਮੀਡੀਆ ਤੋਂ ਦੂਰ ਰੱਖਦੇ ਸਨ।

ਇਸ ਵੀਡੀਓ ‘ਚ ਨੈਨੀ ਨੇ ਦੱਸਿਆ ਕਿ ਉਸ ਨੇ ਕਦੇ ਸੁਫ਼ਨੇ ‘ਚ ਨਹੀਂ ਵੀ ਸੋਚਿਆ ਸੀ ਕਿ ਉਹ ਕਦੇ ਵੈਲੇਨਟਾਈਨ ਡੇਅ ਵੀ ਸੈਲੀਬ੍ਰੇਟ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਦੂਜੇ ਲਈ ਲਿਆਉਂਦੇ ਗਿਫਟ ਵੀ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੇ। ਦੱਸ ਦਈਏ ਅਜੇ ਤੱਕ ਰੌਸ਼ਨ ਪ੍ਰਿੰਸ ਨੇ 19 ਬਲੌਗ ਸ਼ੇਅਰ ਕਰ ਚੁੱਕੇ ਨੇ। ਜਿਸ ‘ਚ ਉਨ੍ਹਾਂ ਨੇ ਕਈ ਮਜ਼ੇਦਾਰ ਕਿੱਸੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੇ ਨੇ। ਕਈ ਵੀਡੀਓਜ਼ ਉਹ ਆਪਣੀ ਪਤਨੀ ਦੀ ਘਰ ਦੇ ਕੰਮਾਂ ‘ਚ ਮਦਦ ਕਰਦੇ ਹੋਏ ਨਜ਼ਰ ਆਏ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
