‘RRR’ Twitter Reaction: ਐੱਸਐੱਸ ਰਾਜਾਮੌਲੀ ਨੇ ਲੁੱਟੀ ਵਾਹ-ਵਾਹੀ, ਦਰਸ਼ਕਾਂ ਨੇ ਫ਼ਿਲਮ ਨੂੰ ਕਿਹਾ 'ਮਾਸਟਰਪੀਸ'

written by Lajwinder kaur | March 25, 2022

‘RRR’ Twitter Reaction:  ਬਾਹੂਬਲੀ ਫੇਮ ਨਿਰਦੇਸ਼ਕ ਐਸਐਸ ਰਾਜਮੌਲੀ SS Rajamouli ਦੀ ਸ਼ਾਨਦਾਰ ਫ਼ਿਲਮ 'ਆਰਆਰਆਰ' ਨੇ ਸਿਨੇਮਾਘਰਾਂ ਵਿੱਚ ਦਸਤਕ ਦੇ ਦਿੱਤੀ ਹੈ। ਫ਼ਿਲਮ ਦੇ ਪਹਿਲੇ ਦਿਨ ਦਾ ਪਹਿਲਾ ਸ਼ੋਅ ਦੇਖਣ ਵਾਲੇ ਲੋਕ ਟਵਿਟਰ 'ਤੇ ਲਗਾਤਾਰ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਰਾਹੀਂ ਐਸਐਸ ਰਾਜਾਮੌਲੀ ਨੇ ਲਗਭਗ 5 ਸਾਲਾਂ ਬਾਅਦ ਨਿਰਦੇਸ਼ਕ ਦੀ ਕੁਰਸੀ ਸੰਭਾਲੀ ਹੈ। ਟ੍ਰਿਪਲ ਆਰ ਦੇ ਐਲਾਨ ਤੋਂ ਬਾਅਦ ਹੀ ਲੋਕਾਂ 'ਚ ਇਸ ਫ਼ਿਲਮ ਨੂੰ ਲੈ ਕੇ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲਿਆ ਸੀ। ਫ਼ਿਲਮ ਦੇ ਟ੍ਰੇਲਰ ਤੋਂ ਬਾਅਦ ਹੀ ਦਰਸ਼ਕਾਂ ਬਹੁਤ ਹੀ ਬੇਸਬਰੀ ਦੇ ਨਾਲ ਫ਼ਿਲਮ ਦੀ ਉਡੀਕ ਕਰ ਰਹੇ ਸਨ।

inside rrr

ਹੋਰ ਪੜ੍ਹੋ :  ਅਮਿਤਾਭ ਬੱਚਨ ਫ਼ਿਲਮ 'ਦਸਵੀਂ' ਦਾ ਟ੍ਰੇਲਰ ਦੇਖ ਕੇ ਹੋਏ ਭਾਵੁਕ, ਬੇਟੇ ਅਭਿਸ਼ੇਕ ਬੱਚਨ ਨੂੰ ਐਲਾਨਿਆ ਉੱਤਰਾਧਿਕਾਰੀ

ਫ਼ਿਲਮ ਵਿੱਚ ਜੂਨੀਅਰ ਐਨਟੀਆਰ (Jr NTR) ਅਤੇ ਰਾਮ ਚਰਨ (Ram Charan)ਵਰਗੇ ਵੱਡੇ ਸਿਤਾਰੇ ਹਨ। ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਅਤੇ ਆਲੀਆ ਭੱਟ ਨੇ ਵੀ RRR ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਸਿਨੇਮਾਘਰਾਂ 'ਚ ਫ਼ਿਲਮ ਦੇਖਣ ਆਏ ਲੋਕ ਸੋਸ਼ਲ ਮੀਡੀਆ 'ਤੇ ਰਾਮਚਰਨ ਦੀ ਜ਼ਬਰਦਸਤ ਪਰਫਾਰਮੈਂਸ ਬਾਰੇ ਗੱਲਾਂ ਕਰ ਰਹੇ ਹਨ। ਇਸ ਦੇ ਨਾਲ ਹੀ ਲੋਕ ਜੂਨੀਅਰ ਐਨਟੀਆਰ ਤੇ ਰਾਮ ਚਰਨ ਦੀ ਬਾਂਡਿੰਗ ਦੀ ਖੂਬ ਤਾਰੀਫ ਕਰ ਰਹੇ ਹਨ।

RRR Movie

ਹੋਰ ਪੜ੍ਹੋ : ਫ਼ਿਲਮ ‘RRR’ ਦੀ ਸਟਾਰ ਕਾਸਟ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ

ਆਰਆਰਆਰ ਦੀ ਕਹਾਣੀ ਦੋ ਕ੍ਰਾਂਤੀਕਾਰੀਆਂ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ ਵਿੱਚ ਸੀਤਾਰਾਮ ਰਾਜੂ ਅਤੇ ਭੀਮ ਚੰਗੇ ਦੋਸਤ ਹਨ। ਦੇਸ਼ ਲਈ ਲੜਦਿਆਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਈ ਤੂਫ਼ਾਨ ਵੀ ਆਉਂਦੇ ਹਨ। ਐੱਸਐੱਸ ਰਾਜਮੌਲੀ ਨੇ ਫ਼ਿਲਮ 'ਚ ਦੋਹਾਂ ਦੇ ਸੰਘਰਸ਼ ਨੂੰ ਬਹੁਤ ਹੀ ਖੂਬਸੂਰਤੀ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।

RRR ਨੂੰ ਦੱਸਿਆ ਮਾਸਟਰਪੀਸ

ਟਵਿਟਰ 'ਤੇ RRR ਦੇ ਨਾਂ 'ਤੇ ਕਈ ਹੈਸ਼ਟੈਗ ਵਾਇਰਲ ਹੋ ਰਹੇ ਹਨ। ਇੱਕ ਯੂਜ਼ਰ ਨੇ ਇਸ ਫ਼ਿਲਮ ਨੂੰ ਮਾਸਟਰਪੀਸ ਦੱਸਿਆ ਹੈ (RRR Masterpiece)। ਜਿਨ੍ਹਾਂ ਲੋਕਾਂ ਨੇ ਆਰਆਰਆਰ ਦਾ ਸ਼ੁਰੂਆਤੀ ਹਿੱਸਾ ਦੇਖਿਆ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਰਾਮ ਚਰਨ ਦੇ ਦਮਦਾਰ ਪ੍ਰਦਰਸ਼ਨ ਨੇ ਫ਼ਿਲਮ 'ਚ ਜਾਨ ਪਾ ਦਿੱਤੀ ਹੈ। ਜੂਨੀਅਰ ਐਨਟੀਆਰ ਤੇ ਰਾਮਚਰਨ ਦੀ ਅਦਾਕਾਰੀ ਦੀ ਲੋਕ ਜੰਮ ਕੇ ਤਾਰੀਫ ਕਰ ਰਹੇ ਨੇ। ਇਸ ਦੇ ਨਾਲ ਹੀ ਲੋਕਾਂ ਨੇ ਐੱਸਐੱਸ ਰਾਜਾਮੌਲੀ ਦੇ ਨਿਰਦੇਸ਼ਨ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਦਿੱਤੇ ਹਨ।

 

 

You may also like