ਰੁਬੀਨਾ ਬਾਜਵਾ ਨੇ ਗੁਰਬਖਸ਼ ਚਾਹਲ ਦੇ ਨਾਲ ਮੰਗਣੀ ਦਾ ਵੀਡੀਓ ਕੀਤਾ ਸਾਂਝਾ, ਮਾਂ ਮੰਗਣੀ ਦੀਆਂ ਰਸਮਾਂ ਕਰਦੀ ਆਈ ਨਜ਼ਰ

written by Shaminder | October 27, 2021

ਰੁਬੀਨਾ ਬਾਜਵਾ (Rubina Bajwa) ਨੇ ਬੀਤੇ ਦਿਨ ਗੁਰਬਖਸ਼ ਚਾਹਲ ਦੇ ਨਾਲ ਮੰਗਣੀ ਕਰਵਾ ਲਈ ਹੈ । ਇਸ ਦਾ ਇੱਕ ਵੀਡੀਓ ਰੁਬੀਨਾ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਰੁਬੀਨਾ ਬਾਜਵਾ ਮੰਗਣੀ ਦੀ ਰਸਮਾਂ ਪੂਰੀਆਂ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਉਨ੍ਹਾਂ ਦੀ ਮਾਂ ਵੀ ਆਪਣੇ ਹੋਣ ਵਾਲੇ ਜਵਾਈ ਨੂੰ ਸਗਨ ਦੇ ਮੌਕੇ ‘ਤੇ ਕੜਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ । ਰੁਬੀਨਾ ਬਾਜਵਾ ਦੀ ਭੈਣ ਸਬਰੀਨਾ ਬਾਜਵਾ ਨੇ ਵੀ ਆਪਣੀ ਭੈਣ ਨੂੰ ਇਸ ਮੌਕੇ ‘ਤੇ ਵਧਾਈ ਦਿੱਤੀ ਹੈ ।

Rubina, -min Image From Instagram

ਹੋਰ ਪੜ੍ਹੋ : ਪਰੇਸ਼ ਰਾਵਲ ਨੇ ਆਪਣੇ ਬੌਸ ਦੀ ਬੇਟੀ ਨਾਲ ਹੀ ਕਰਵਾਇਆ ਸੀ ਵਿਆਹ, ਆਪਣੇ ਪਿਆਰ ਨੂੰ ਪਾਉਣ ਲਈ ਵੇਲੇ ਇਸ ਤਰ੍ਹਾਂ ਦੇ ਪਾਪੜ

ਸਬਰੀਨਾ ਬਾਜਵਾ ਨੇ ਆਪਣੀ ਭੈਣ ਨੂੰ ਵਧਾਈ ਦਿੰਦੇ ਹੋਏ ਲਿਖਿਆ ਕਿ ‘ਤੁਹਾਡੀ ਦੋਹਾਂ ਦੀ ਜ਼ਿੰਦਗੀਆਂ ‘ਚ ਸਾਨੂੰ ਇਸ ਖ਼ਾਸ ਪਲ ਦੇਣ ਦੇ ਲਈ ਧੰਨਵਾਦ ਗੁਰਬਖਸ਼ ਚਾਹਲ। ਰੁਬੀਨਾ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।‘ਸਰਗੀ’ ਫ਼ਿਲਮ ਤੋਂ ਬਾਅਦ ਉਹ ਫ਼ਿਲਮ ‘ਲਾਵਾਂ ਫੇਰੇ’, ‘ਮੁੰਡਾ ਹੀ ਚਾਹੀਦਾ’, ‘ਗਿੱਦੜ ਸਿੰਗੀ’, ‘ਲਾਈਏ ਜੇ ਯਾਰੀਆਂ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

Gurbaksh Singh Chahal proposed rubina bajwa for marriage image source- instagram

ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰਾਜੈਕਟਸ ‘ਤੇ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ‘ਚ ਕਈ ਫ਼ਿਲਮਾਂ ‘ਚ ਨਜ਼ਰ ਆਏਗੀ ।ਰੁਬੀਨਾ ਬਾਜਵਾ ਅਕਸਰ ਆਪਣੇ ਪਰਿਵਾਰ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਬੀਤੇ ਦਿਨੀਂ ਉਸ ਨੇ ਆਪਣੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਦੀ ਭੈਣ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਵੀ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੀ ਹੈ । ਜਲਦ ਹੀ ਨੀਰੂ ਬਾਜਵਾ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਨਜ਼ਰ ਆਏਗੀ ।

 

View this post on Instagram

 

A post shared by Rubina Bajwa (@rubina.bajwa)

You may also like